ਜਗ ਤਾਰਨ ਕਉ ਅਵਤਾਰੁ ਬਨਾਯਉ
ਅੰਮ੍ਰਿਤ ਵੇਲਾ ਸੀ ਪੂਜਯ ਪਿਤਾ ਜੀ (ਬਾਬਾ ਨਰਿੰਦਰ ਸਿੰਘ) ਨੇ ਅਨਮੋਲ ਬਚਨ ਕੀਤੇ। ਫੁਰਮਾਇਆ-
ਇਸ ਸੰਸਾਰ ਵਿੱਚ ਇਸ ਮਾਤਲੋਕ ਵਿੱਚ ਕੋਈ ਐਸੀ ਸ਼ੈ ਹੈ, ਕੋਈ ਐਸੀ ਵਸਤੂ, ਕੋਈ ਐਸਾ ਅਨਮੋਲ ਦਰਪਣ ਹੈ ਜਿਸ ਦੇ ਉੱਤੇ ਪਰਮੇਸਰ, ਪਾਰਬ੍ਰਹਮ, ਗੁਰੂ ਪਾਰਬ੍ਰਹਮ ਨੂੰ ਉਤਾਰਿਆ ਜਾ ਸਕੇ।
ਫਿਰ ਆਪ ਹੀ ਜਵਾਬ ਦੇਂਦੇ ਹੋਏ ਫੁਰਮਾਇਆ-
ਆਤਮ ਹੀ ਇੱਕ ਐਸਾ ਅਨਮੋਲ ਦਰਪਣ ਹੈ ਜਿਸਦੇ ਉੱਤੇ ਪਰਮਆਤਮ, ਪਰਮਾਤਮਾ ਨੂੰ, ਨਿਰੰਕਾਰ ਨੂੰ, ਗੁਰੂ ਪਾਰਬ੍ਰਹਮ ਨੂੰ ਉਤਾਰਿਆ ਜਾ ਸਕਦਾ ਹੈ। ਸਿਰਫ ਆਤਮ ਦੇ ਉੱਤੇ ਹੀ ਗੁਰੂ ਪਾਰਬ੍ਰਹਮ ਨੂੰ ਉਤਾਰਿਆ ਜਾ ਸਕਦਾ ਹੈ।
ਫੁਰਮਾਇਆ-
ਦਯਾ ਸਰੂਪ ਗੁਰੂ ਨਾਨਕ ਪਾਤਸ਼ਾਹ ਇਸ ਜਗਤ ਵਿੱਚ ਆਏ ਹਨ, ਆਪ ਨਿਰੰਕਾਰ....
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ”
...ਤਸ਼ਰੀਫ ਲਿਆਏ ਹਨ।
ਦਯਾ ਸਰੂਪ ਫਿਰ ਪੰਜਵੇ ਸਰੂਪ ਵਿੱਚ...
ਤਤੁ ਬੀਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
...ਜਗਤ ਦੇ ਤਾਰਨੇ ਨੂੰ ਸਾਹਿਬ ਆਏ ਹਨ, ਅਤੇ ਦਯਾ ਦੀ ਅੱਤ ਕਰ ਦਿੱਤੀ ਹੈ।
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ”
...ਤਸ਼ਰੀਫ ਲਿਆਏ ਹਨ।
ਦਯਾ ਸਰੂਪ ਫਿਰ ਪੰਜਵੇ ਸਰੂਪ ਵਿੱਚ...
ਤਤੁ ਬੀਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
...ਜਗਤ ਦੇ ਤਾਰਨੇ ਨੂੰ ਸਾਹਿਬ ਆਏ ਹਨ, ਅਤੇ ਦਯਾ ਦੀ ਅੱਤ ਕਰ ਦਿੱਤੀ ਹੈ।
ਸਾਹਿਬ ਨੇ ਨਿਰੰਕਾਰ ਨੂੰ, ਪਰਮੇਸਰ ਨੂੰ, ਪਾਰਬ੍ਰਹਮ ਨੂੰ, ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰਿਆ ਹੈ ਅਤੇ ਸਾਹਿਬ ਦਾ ਪ੍ਰਕਾਸ਼ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਹੀ ਫੁਰਮਾ ਦਿੱਤਾ-
ਪੋਥੀ ਪਰਮੇਸਰ ਕਾ ਥਾਨੁ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ
ਜੇਵਡੁ ਅਵਰੁ ਨ ਕੋਇ॥
ਬਾਣੀ ਗੁਰੂ ਗੁਰੂ ਹੈ ਬਾਣੀ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ
ਜੇਵਡੁ ਅਵਰੁ ਨ ਕੋਇ॥
ਬਾਣੀ ਗੁਰੂ ਗੁਰੂ ਹੈ ਬਾਣੀ॥
ਪੋਥੀ ਸਾਹਿਬ ਪ੍ਰਮੇਸਰ ਹਨ।
ਪ੍ਰਮੇਸਰ ਦਾ ਹੀ ਪ੍ਰਕਾਸ਼ ਹੈ।
ਇਹ ਨਿਰੰਕਾਰ ਦਾ ਪ੍ਰਕਾਸ਼ ਹੈ।
ਇਹ ਗੁਰੂ ਦਾ ਪ੍ਰਕਾਸ਼ ਹੈ।
ਪ੍ਰਮੇਸਰ ਦਾ ਹੀ ਪ੍ਰਕਾਸ਼ ਹੈ।
ਇਹ ਨਿਰੰਕਾਰ ਦਾ ਪ੍ਰਕਾਸ਼ ਹੈ।
ਇਹ ਗੁਰੂ ਦਾ ਪ੍ਰਕਾਸ਼ ਹੈ।
ਪਿਤਾ ਜੀ ਫਿਰ ਫੁਰਮਾਉਂਣ ਲੱਗੇ ਕਿ-
ਕਿੰਨਾ ਅਫਸੋਸ ਹੈ ਨਿਰੰਕਾਰ ਆਪ ਹੀ ਆ ਕੇ ਨਿਰੰਕਾਰ ਨੂੰ, ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰ ਗਿਆ ਹੈ।
ਅਸੀਂ ਅਜੇ ਤੱਕ (ਇਹ ਮਨੁੱਖਤਾ, ਇਹ ਸੰਸਾਰ) ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ ਅਤੇ ਕਿਤਾਬ ਹੀ ਸਮਝੀ ਬੈਠੇ ਹਾਂ।
ਅਸੀਂ ਅਜੇ ਤੱਕ (ਇਹ ਮਨੁੱਖਤਾ, ਇਹ ਸੰਸਾਰ) ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ ਅਤੇ ਕਿਤਾਬ ਹੀ ਸਮਝੀ ਬੈਠੇ ਹਾਂ।
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨੁ॥
ਸਾਧਿਕ ਸਿਧ ਸਗਲ ਮੁਨਿ ਲੋਚਹਿ
ਬਿਰਲੇ ਲਾਗੈ ਧਿਆਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨੁ॥
ਸਾਧਿਕ ਸਿਧ ਸਗਲ ਮੁਨਿ ਲੋਚਹਿ
ਬਿਰਲੇ ਲਾਗੈ ਧਿਆਨੁ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-1226
ਵਾਹੁ ਵਾਹੁ ਬਾਣੀ ਨਿਰੰਕਾਰ ਹੈ
ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ
ਵਾਹੁ ਵਾਹੁ ਸਚਾ ਸੋਇ॥
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ
ਵਾਹੁ ਕਰੇ ਸੁ ਹੋਇ॥
ਵਾਹੁ ਵਾਹੁ ਅਮ੍ਰਿਤ ਨਾਮੁ ਹੈ
ਗੁਰਮੁਖਿ ਪਾਵੈ ਕੋਇ॥
ਵਾਹੁ ਵਾਹੁ ਕਰਮੀ ਪਾਈਐ ਆਪਿ
ਦਇਆ ਕਰਿ ਦੇਇ॥
ਨਾਨਕ ਵਾਹੁ ਵਾਹੁ ਗੁਰਮੁਖਿ
ਪਾਈਐ ਅਨਦਿਨੁ ਨਾਮੁ ਲਏਇ॥
ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ
ਵਾਹੁ ਵਾਹੁ ਸਚਾ ਸੋਇ॥
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ
ਵਾਹੁ ਕਰੇ ਸੁ ਹੋਇ॥
ਵਾਹੁ ਵਾਹੁ ਅਮ੍ਰਿਤ ਨਾਮੁ ਹੈ
ਗੁਰਮੁਖਿ ਪਾਵੈ ਕੋਇ॥
ਵਾਹੁ ਵਾਹੁ ਕਰਮੀ ਪਾਈਐ ਆਪਿ
ਦਇਆ ਕਰਿ ਦੇਇ॥
ਨਾਨਕ ਵਾਹੁ ਵਾਹੁ ਗੁਰਮੁਖਿ
ਪਾਈਐ ਅਨਦਿਨੁ ਨਾਮੁ ਲਏਇ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ - 515
ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।
ਬਾਬਾ ਨਾਨਕ ਬਖਸ਼ ਲੈ ।।