ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਦਰਸ਼ਨਾ ਨੂੰ ਆਉਣਾ
ਹਜ਼ਰਤ ਮੀਆਂ ਮੀਰ ਦੇ ਲਫ਼ਜ਼ਾ ਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ| ਮਨ ਵਿੱਚ ਖਿਆਲ ਆਇਆ ਕਿ ਐਸੇ ਮਹਾਨ ਦਰਵੇਸ਼, ਮਹਾਨ ਫ਼ਕੀਰ ਦੀ ਪ੍ਰਸੰਨਤਾ ਲਈ ,ਜਾਏ, ਉਨ੍ਹਾਂ ਦੀ ਰਹਿਮਤ ਲਈ ਜਾਏ| ਉਨ੍ਹਾਂ ਨੂੰ ਖੁਸ਼ ਕੀਤਾ ਜਾਏ| ਬੜੇ ਤਰੀਕੇ ਵਰਤੇ | ਉਨ੍ਹਾਂ ਦੇ ਚਰਨਾਂ ਵਿੱਚ ਸਾਰਾ ਬੰਦੋਬਸਤ ਕਰਕੇ ਆਪਣਾ ਸ਼ਾਹੀ ਹਾਥੀ ਅਤੇ ਅਹਿਲਕਾਰ ਉਨ੍ਹਾਂ ਨੂੰ ਲਿਆਉਣ ਵਾਸਤੇ ਭੇਜੇ ਹਨ | ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਨੇ ਉਸ ਹਾਥੀ ਨੂੰ ਇਸਤੇਮਾਲ ਨਹੀਂ ਕੀਤਾ ਨਾ ਹੀ ਉਨ੍ਹਾਂ ਕੋਲ ਆਏ|
ਬਾਅਦ ਵਿੱਚ ਤਸ਼ਰੀਫ ਲਿਆਏ ਹਨ | ਬਾਦਸ਼ਾਹ ਨਾਲ ਗੱਲ ਬਾਤ ਕੀਤੀ ਹੈ| ਉੱਥੇ ਬੜੇ ਕੌਤਕ ਵਰਤੇ| ਗੁਰੂਦੁਆਰਾ ਬਾਰਠ ਸਾਹਿਬ ਜਦੋਂ ਬਾਦਸ਼ਾਹ ਦੇ ਅਹਿਲਕਾਰ ਗਏ ਹਨ ਉਥੇ ਬੜਾ ਕੌਤਕ ਵਰਤਿਆ | ਜਿਸ ਵਕਤ ਦਰਬਾਰ ਦੇ ਵਿਚ ਖੁਸ਼ਆਮਦੀਦ ਕਰਦੇ ਹੋਏ ਸਾਹਿਬ-ਏ-ਇਕਬਾਲ ਬਾਦਸ਼ਾਹ ਨੇ ਬਚਨ ਕੀਤੇ ਹਨ| ਉਸ ਵੇਲੇ ਬੜੇ ਕੌਤਕ ਵਰਤੇ ਹਨ| ਬਾਦਸ਼ਾਹ ਨੇ ਖੁਸ਼ ਕਰਨ ਦਾ ਇਕ ਜਿਹੜਾ ਤਰੀਕਾ ਸੋਚਿਆ ਸੀ ਉਹ ਵਰਤਿਆ|
ਕਹਿਣ ਲੱਗਾ- ਗਰੀਬ ਨਿਵਾਜ਼! ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਇਕ ਬਜੁਰਗ ਤੇ ਬਹੁਤ ਕਿਰਪਾ ਕੀਤੀ ਸੀ, ਬਹੁਤ ਰਹਿਮਤ ਕੀਤੀ ਸੀ | ਗਰੀਬ ਨਿਵਾਜ਼! ਸੱਤ ਮੁੱਠਾਂ ਬਖਸ਼ੀਆ ਸੀ | ਸਾਡਾ ਜ਼ਾਹੋ ਜ਼ਲਾਲ ਇਸ ਵੇਲੇ ਉਸ ਰਹਿਮਤ ਦਾ ਸਦਕਾ ਕਾਇਮ ਸੀ | ਗਰੀਬ ਨਿਵਾਜ਼! ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਖਾਲੀ ਹੈ ਤੁਸੀਂ ਉਸ ਗੱਦੀ ਦੇ ਵਲੀ ਐਹਦ (ਵਾਰਸ) ਹੋ | ਗਰੀਬ ਨਿਵਾਜ਼, ਤੁਸੀਂ ਉਨ੍ਹਾਂ ਦੇ ਸਾਹਿਬਜ਼ਾਦੇ ਹੋ, ਤੁਸੀਂ ਉਸ ਗੱਦੀ ਦੇ ਹੱਕਦਾਰ ਹੋ, ਗਰੀਬ ਨਿਵਾਜ਼! ਉਸ ਗੱਦੀ ਨੂੰ ਸੰਭਾਲੋ, ਸਾਡੇ ਤੇ ਰਹਿਮਤ ਕਰੋ ਬਖਸ਼ਿਸ਼ ਕਰੋ |
ਉਸ ਵੇਲੇ ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਫੁਰਮਾਉਂਦੇ ਹਨ ਕਿ-
ਬੜਾ ਸੋਚਾਂ ਵਿੱਚ ਪੈ ਗਿਆ| ਇਕ ਦਮ ਗਵਾਲੀਅਰ ਵੱਲ ਅਹਿਲਕਾਰ ਰਵਾਨਾ ਕੀਤੇ ਹਨ| ਅਹਿਲਕਾਰਾਂ ਨੇ ਗਵਾਲੀਅਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੇ ਸਤਿਕਾਰ ਨਾਲ ਆਜ਼ਾਦ ਕਰ ਦਿੱਤਾ | ਕਈ ਹੋਰ ਤਰੀਕੇ ਸੋਚਦਾ ਹੈ| ਬਾਬਾ ਸ੍ਰੀ ਚੰਦ ਜੀ ਮਹਾਰਾਜ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ| ਕਈ ਆਲੇ ਦੁਆਲੇ ਦੇ ਪਿੰਡਾਂ ਦਾ ਪਟਾ ਲਿਖਿਆ, ਉਨ੍ਹਾਂ ਦੇ ਚਰਨਾਂ ਵਿੱਚ ਪਹੁੰਚ ਗਏ| ਬੜੇ ਸ਼ਾਹੀ ਸ਼ਾਨ ਦੇ ਨਾਲ ਗਿਆ| ਜਾਕੇ ਕਈ ਪਿੰਡਾਂ ਦਾ ਪਟਾ ( ਜਿਹੜਾ ਸੋਚਿਆ ਸੀ ਉਨ੍ਹਾਂ ਦੇ ਚਰਨਾਂ ਵਿੱਚ ਰਖਾਗਾਂ ਤਾਂ ਖੁਸ਼ ਹੋ ਜਾਣਗੇ, ਪ੍ਰਸੰਨ ਹੋਣਗੇ ਮੇਰੇ ਉੱਤੇ ਰਹਿਮਤ ਕਰਨਗੇ)| ਜਦੋਂ ਕਦਮਬੋਸੀਂ ਕਰਨ ਦੇ ਬਾਦ ਪਾਕ ਕਦਮਾਂ ਵਿੱਚ ਰੱਖਿਆ ਹੈ, ਉਸ ਵੇਲੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਹਾਂਗੀਰ ਵੱਲ ਵੇਖ ਕੇ ਫਰਮਾਉਂਦੇ ਹਨ-
ਕਹਿੰਦਾ ਹੈ- ਗਰੀਬ ਨਿਵਾਜ਼ ਇਹ ਇੱਥੋਂ ਦੇ ਲੰਗਰ ਦੀ ਸੇਵਾ ਹੈ|
ਬਾਬਾ ਸ੍ਰੀ ਚੰਦ ਸਾਹਿਬ ਫੁਰਮਾਉਣ ਲੱਗੇ-
ਸੁਣ ਜਹਾਂਗੀਰ! ਤੇਰਾ ਲੰਗਰ ਦੋ ਦਿਨ ਦਾ ਲੰਗਰ ਤੇਰੇ ਅੰਤ ਦੇ ਨਾਲ ਹੀ ਖਤਮ ਹੋ ਜਾਏਗਾ | ਇਹ ਕਰਤਾਰ ਦਾ ਲੰਗਰ ਹੈ, ਇਹ ਜੁਗੋ-ਜੁਗ ਅਟਲ ਹੈ, ਇਹ ਸਦੀਵੀ ਹੈ, ਹਮੇਸ਼ਾ ਚਲਦਾ ਰਹੇਗਾ | ਇਸ ਨੂੰ ਤੇਰੇ ਪਟੇ ਦੀ ਲੋੜ ਨਹੀਂ ਹੈ| ਇਸ ਕਰਕੇ ਜਹਾਂਗੀਰ ਇਹ ਪਟਾ ਵਾਪਸ ਲੈ ਜਾ| ਜਿਸ ਵਕਤ ਵੀ ਤੂੰ ਮਾਣ ਰਹਿਤ ਹੋਕੇ ਇਹ ਪਟਿਆ ਦੇ ਧਿਆਨ ਤੋਂ ਬਾਹਰ ਨਿਕਲ ਕੇ ਆਏਂਗਾ ਤਾਂ ਤੈਨੂੰ ਸਾਡੇ ਦਰਸ਼ਨਾਂ ਦਾ ਫਲ ਮਿਲ ਜਾਵੇਗਾ |
ਸਾਧ ਸੰਗਤ ਜੀ ਐਸੀ ਗਿਆਨ ਦੀ ਬਖਸ਼ਿਸ ਕੀਤੀ| ਨਿਮਰਤਾ ਦਾ ਸਬਕ ਪੜ੍ਹਾ ਰਹੇ ਹਨ, ਦਸ ਰਹੇ ਹਨ ਕਿ ਗੁਰੂ ਨਾਨਕ ਦੇ ਘਰ ਨਿਮਰਤਾ ਅਤੇ ਗਰੀਬੀ ਕੀ ਮਾਇਨੇ ਰੱਖਦੀ ਹੈ |
ਮੁੱਖੋਂ ਪਰਵਚਨ ਸੁਣਾਂ ਗਏ ਨੇ |
ਨਿਮਰਤਾ ਤੇ ਗਰੀਬੀ ਦੀ
ਮਿਹਰਾਂ ਦਾ ਮੀਂਹ ਵਰਸਾ ਗਏ ਨੇ |
ਤੂੰ ਨਿਮਰਤਾ ਤੇ ਗਰੀਬੀ ਦਾ
ਪ੍ਰਕਾਸ਼ ਬਾਬਾ ਸ੍ਰੀ ਚੰਦ ਜੀ |
ਤੂੰ ਨਾਮ ਦੀ ਵਰਖਾ ਲਾਈ
ਮੋਹਲੇਧਾਰ ਬਾਬਾ ਸ੍ਰੀ ਚੰਦ ਜੀ |
ਇਕ ਦਫ਼ਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤਸ਼ਰੀਫ ਲੈ ਗਏ|
ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ | ਉੱਚੀ ਜਗ੍ਹਾ ਦੇ ਉੱਤੇ ਉਨ੍ਹਾਂ ਨੂੰ ਬਿਰਾਜਮਾਨ ਕੀਤਾ| ਚਰਨਾਂ ਦੇ ਵਿੱਚ ਬੈਠ ਕੇ ਚਰਨ ਪਰਸਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਲੰਬੇ ਦਾੜ੍ਹੇ ਦੇ ਨਾਲ, ਪਾਵਨ ਮੁਬਾਰਕ ਦਾੜ੍ਹੇ ਦੇ ਨਾਲ ਚਰਨ ਸਾਫ਼ ਕੀਤੇ |
ਜਿਸ ਵਕਤ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਨੂੰ ਇਸ ਨਿਮਰਤਾ ਵਿੱਚ ਵੇਖਿਆ ਉਸ ਨਿਮਰਤਾ ਦੇ ਵਿੱਚ ਵਜਿਦ ਵਿੱਚ ਆ ਕੇ ਅੰਤਰ ਧਿਆਨ ਹੋ ਗਏ| ਜਦੋਂ ਨੇਤਰ ਖੋਲ੍ਹੇ ਤਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਇਕ ਵਾਕਿਆ ਦਸਿਆ| ਫੁਰਮਾਇਆ- ਅੱਜ ਅਸੀਂ ਤੁਹਾਨੂੰ ਆਪਣੇ ਨਿਰੰਕਾਰ ਪਿਤਾ ਦਾ ਇਕ ਵਾਕਿਆ ਦੱਸਦੇ ਹਾਂ, ਇਕ ਘਟਨਾ ਦੱਸਦੇ ਹਾਂ | ਅਸੀਂ ਉਨ੍ਹਾਂ ਨੂੰ ਪੁੱਛਿਆ ਕਿ “ਗਰੀਬ ਨਿਵਾਜ਼ ਜੇ ਤੁਹਾਨੂੰ ਲਭਣਾ ਹੋਵੇ ਤੇ ਕਿੱਥੇ ਲਭੀਏ” ? ਜਿਸ ਵਕਤ ਇਹ ਪੁੱਛਿਆ ਤੇ ਫੁਰਮਾਉਣ ਲੱਗੇ-
ਬਾਬਾ ਨਾਨਕ ਬਖਸ਼ ਲੈ॥