ਜਾਣ-ਪਛਾਣ
Firmly established in the Lord, fearless of death, totally dedicated and wedded to his profession, he was tireless and full-souled in action.
With this fire of immortality in his radiant eyes, he performed great heroic acts of valour at Rawalpindi. He came to be widely known there as the Saviour of Rawalpindi.
ਮੇਰੇ ਪਿਤਾ ਬਾਬਾ ਨਰਿੰਦਰ ਸਿੰਘ ਜੀ ਕਪੂਰਥਲਾ ਰਿਆਸਤ ਦੇ ਆਹਲੂਵਾਲੀਆ ਸਰਬਰਾਹਾਂ ਦੇ ਸ਼ਾਹੀ ਪਰਿਵਾਰ ਵਿੱਚੋਂ ਸਨ । ਉਨ੍ਹਾਂ ਦੇ ਪਿਤਾ ਸਰਦਾਰ ਸਾਹਿਬ ਸਰਦਾਰ ਸੁਚੇਤ ਸਿੰਘ ਜੀ ਕਪੂਰਥਲਾ ਰਿਆਸਤ ਦੇ ਪੁਲਿਸ ਮੁੱਖੀ ਸਨ । ਉਨ੍ਹਾਂ ਦੇ ਦਾਦਾ ਸਰਦਾਰ ਸਾਹਿਬ ਸਰਦਾਰ ਈਸ਼ਰ ਸਿੰਘ ਜੀ ਅੰਗ੍ਰੇਜ਼ਾਂ ਦੇ ਸਮੇਂ ਕਪੂਰਥਲਾ ਰਿਆਸਤ ਦੇ ਪ੍ਰਤੀਨਿਧ ਸਨ । ਉਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਜੀ ਸਾਬਕਾ ਕਪੂਰਥਲਾ ਰਿਆਸਤ ਵਿੱਚ ਮਾਣ-ਸਤਿਕਾਰ ਵਾਲੇ ਉੱਚੇ ਅਹੁਦਿਆਂ ਤੇ ਰਹੇ ਸਨ । ਸਾਡੇ ਦਾਦਾ ਜੀ ਆਪਣੇ ਸਮੇਂ ਦੇ ਪ੍ਰਸਿੱਧ ਤੇ ਬਹਾਦਰ ਪੁਲਿਸ ਅਫ਼ਸਰ ਸਨ । ਉਨ੍ਹਾਂ ਨੂੰ ਆਪਣੀ ਬਹਾਦਰੀ ਦਾ ਸਦਕਾ ਕਿੰਗਜ਼ ਪੁਲਿਸ ਮੈਡਲ (ਰਾਜੇ ਵਲੋਂ ਦਿੱਤਾ ਜਾਂਦਾ ਪੁਲਿਸ ਮੈਡਲ) ਸਮੇਤ ਬਹਾਦਰੀ ਦੇ ਬਹੁਤ ਸਾਰੇ ਇਨਾਮ ਮਿਲੇ ਸਨ । ਮੇਰੇ ਪਿਤਾ ਜੀ ਬੜੇ ਮਾਣ ਨਾਲ ਕਿਹਾ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੀ ਇਸ ਨੌਕਰੀ ਵਿੱਚ ਸਾਡੇ ਦਾਦਾ ਜੀ ਤੋਂ ਬਹੁਤ ਪ੍ਰੇਰਨਾ ਮਿਲਦੀ ਸੀ ।
ਦੇਸ਼ ਦੀ ਵੰਡ ਸਮੇਂ ਮੇਰੇ ਪਿਤਾ ਜੀ ਬਹਾਦਰੀ ਦੇ ਸਭ ਤੋਂ ਵੱਧ ਮੈਡਲ ਪ੍ਰਾਪਤ ਕਰਨ ਵਾਲੇ ਪੁਲਿਸ ਅਫ਼ਸਰਾਂ ਵਿੱਚੋਂ ਸਨ । ਉਨ੍ਹਾਂ ਦੇ ਅਣਗਿਣਤ ਭਿਆਨਕ ਮੁਕਾਬਲਿਆਂ ਦਾ ਕੋਈ ਲੇਖਾ-ਜੋਖਾ ਨਹੀਂ ਰੱਖਿਆ ਗਿਆ, ਇਹ ਮੁਕਾਬਲੇ ਉਨ੍ਹਾਂ ਨੇ ਅਤਿ ਬਦਨਾਮ ਡਾਕੂਆਂ ਨਾਲ ਕੀਤੇ ਸਨ । ਬਹਾਦਰੀ ਦੇ ਹੋਰ ਕਈ ਇਨਾਮਾਂ ਦੇ ਇਲਾਵਾ ਉਨ੍ਹਾਂ ਨੂੰ ਦੋ “ਕਿੰਗਜ਼ ਪੁਲਿਸ ਮੈਡਲ” ਬੇਮਿਸਾਲ ਬਹਾਦਰੀ ਵਿਖਾਉਂਣ ਦੇ ਬਦਲੇ ਮਿਲੇ ਸਨ । ਇਹ ਪੁਲਿਸ ਵਿੱਚ ਬਹਾਦਰੀ ਦਾ ਸਭ ਤੋਂ ਵੱਡਾ ਇਨਾਮ ਹੁੰਦਾ ਸੀ । ਡਾਕੂਆਂ ਨੂੰ ਮਾਰਨ ਅਤੇ ਉਨ੍ਹਾਂ ਦੀ ਦਹਿਸ਼ਤ ਦਾ ਖ਼ਾਤਮਾ ਕਰਨ ਬਦਲੇ ਪੰਜਾਬ ਵਿੱਚ ਉਨ੍ਹਾਂ ਦਾ ਨਾਂ ਇਕ ਮਿੱਥ ਬਣ ਚੁੱਕਾ ਸੀ । ਕਈ ਮੌਕੇ ਤਾਂ ਐਸੇ ਵੀ ਆਏ ਸਨ ਕਿ ਜਦੋਂ ਡਾਕੂਆਂ ਨੂੰ ਇਹ ਪਤਾ ਲਗ ਜਾਂਦਾ ਸੀ ਕਿ ਉਹ ਇਸ ਪੁਲਿਸ ਅਫ਼ਸਰ ਦੇ ਘੇਰੇ ਵਿੱਚ ਫਸ ਗਏ ਹਨ ਤਾਂ ਖੂੰਖਾਰ ਅਤੇ ਬਦਨਾਮ ਡਾਕੂ ਵੀ ਉਨ੍ਹਾਂ ਦੇ ਸਾਹਮਣੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰ ਦਿੰਦੇ ਸਨ ।
ਇਕ ਵਾਰ ਮੈਂ ਉਨ੍ਹਾਂ ਦੇ ਨਾਲ ਅੱਧੀ ਰਾਤ ਨੂੰ ਜੀਪ ਵਿੱਚ ਫਿਰੋਜ਼ਪੁਰ-ਲੁਧਿਆਣਾ ਸੜਕ ਤੇ ਸਫ਼ਰ ਕਰ ਰਿਹਾ ਸੀ । ਸਫ਼ਰ ਦੌਰਾਨ ਥੋੜ੍ਹੀ ਦੂਰੀ ਤੋਂ ਅਸੀਂ ਜੀਪ ਦੀ ਰੋਸ਼ਨੀ ਵਿੱਚ ਵੇਖਿਆ ਕਿ ਇਕ ਪੇਂਡੂ ਬੰਦਾ ਸੜਕ ਤੇ ਜਾ ਰਿਹਾ ਸੀ । ਪਿਤਾ ਜੀ ਨੇ ਜੀਪ ਰੋਕ ਕੇ ਉਸ ਵਿਅਕਤੀ ਨੂੰ ਪਾਸ ਬੁਲਾ ਲਿਆ । ਮੇਰੇ ਪਿਤਾ ਜੀ ਨੇ ਉਸ ਦਾ ਨਾਂ-ਥੇਹ ਜਾਨਣ ਲਈ ਉਸ ਤੋਂ ਕੁੱਝ ਪੁੱਛ-ਗਿੱਛ ਕੀਤੀ । ਉਸ ਆਦਮੀ ਨੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਦੱਸਿਆ ਅਤੇ ਇਹ ਵੀ ਦੱਸਿਆ ਕਿ ਅੱਜ ਉਨ੍ਹਾਂ ਦੀ ਖੇਤਾਂ ਵਿੱਚ ਪਾਣੀ ਲਾਉਂਣ ਦੀ ਵਾਰੀ ਹੈ, ਇਸ ਲਈ ਉਹ ਆਪਣੇ ਖੇਤਾਂ ਨੂੰ ਜਾ ਰਿਹਾ ਹੈ। ਇਹ ਸੁਣ ਕੇ ਪਿਤਾ ਜੀ ਚਲ ਪਏ ਪਰ ਫਿਰ ਝੱਟ ਹੀ ਰੁੱਕ ਗਏ ਅਤੇ ਉਸ ਆਦਮੀ ਨੂੰ ਫਿਰ ਬੁਲਾ ਕੇ ਪੁੱਛਣ ਲਗੇ ਕਿ ਤੇਰੇ ਪਿੰਡ ਦੇ ਜ਼ੈਲਦਾਰ ਦਾ ਕੀ ਨਾਂ ਹੈ ? ਉਹ ਆਦਮੀ ਲੜਖੜਾ ਗਿਆ । ਉਸ ਨੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ, ਉਸਨੇ ਇਕ ਦਮ ਆਪਣਾ ਰਿਵਾਲਵਰ ਕੱਢ ਕੇ ਮੇਰੇ ਪਿਤਾ ਜੀ ਵੱਲ ਕਰ ਲਿਆ ਪਰ ਬਿਜਲੀ ਦੀ ਫੁਰਤੀ ਵਾਂਗ ਮੇਰੇ ਪਿਤਾ ਜੀ ਸ਼ੇਰ ਵਾਂਗ ਗਰਜਦੇ ਉਸ ਨੂੰ ਪੈ ਗਏ ਤੇ ਉਸ ਦੇ ਹੱਥੋਂ ਰਿਵਾਲਵਰ ਡਿੱਗ ਪਿਆ । ਪਿਤਾ ਜੀ ਆਪਣੀ ਰਿਵਾਲਵਰ ਭਰ ਕੇ ਸੱਜੇ ਪਾਸੇ ਰੱਖਦੇ ਸਨ । ਉਨ੍ਹਾਂ ਨੇ ਰਿਵਾਲਵਰ ਦੀ ਨੋਕ ਉਸ ਆਦਮੀ ਵੱਲ ਕਰ ਦਿੱਤੀ । ਪਿਤਾ ਜੀ ਨੇ ਉਸ ਨੂੰ ਬੰਨ ਕੇ ਜੀਪ ਵਿੱਚ ਸੁੱਟ ਲਿਆ । ਬਾਅਦ ਵਿੱਚ ਪਤਾ ਲੱਗਾ ਕਿ ਉਹ ਪੁਲਿਸ ਨੂੰ ਲੋੜੀਂਦਾ ਬਦਨਾਮ ਤੇ ਖੂੰਖਾਰ ਡਾਕੂ ਸੀ । ਜਦੋਂ ਪਿਤਾ ਜੀ ਸ਼ੇਰ ਵਾਂਗਰ ਭਬਕੇ ਅਤੇ ਗਰਜੇ ਸਨ ਤਾਂ ਅਸੀਂ ਵੀ ਸਾਰੇ ਕੰਬ ਕੇ ਸਹਿਮ ਗਏ ਸੀ।
ਉਨ੍ਹਾਂ ਦੀ ਸ਼ਖਸੀਅਤ ਵਿੱਚ ਖਿੱਚ, ਪ੍ਰਭਾਵ ਅਤੇ ਖੇੜਾ ਸੀ, ਇਸ ਦਾ ਜਾਦੂਈ ਅਸਰ ਪੈਂਦਾ ਹੁੰਦਾ ਸੀ । ਅਧੀਨ ਮੁਲਾਜ਼ਮ, ਸਹਿਯੋਗੀ ਅਫ਼ਸਰ ਅਤੇ ਹੋਰ ਬਹੁਤ ਸਾਰੇ, ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਏ, ਉਨ੍ਹਾਂ ਦਾ ਬਹੁਤ ਆਦਰ-ਸਤਿਕਾਰ ਕਰਦੇ ਸਨ । ਉਨ੍ਹਾਂ ਦਾ ਜੀਵਨ ਬਹਾਦਰੀ ਵਾਲੇ ਕਾਰਨਾਮਿਆਂ ਦੀ ਅਤੇ ਆਤਮਕ ਚੜ੍ਹਦੀਕਲਾ ਦੀ ਇਕ ਲੰਬੀ ਦਾਸਤਾਨ ਹੈ।
ਇਕ ਵਾਰ ਸੰਨ 1942 ਵਿੱਚ ਉਹ ਇਕੱਲੇ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਨਮੁੱਖ ਖੜ੍ਹੇ ਸਨ । ਬਾਬਾ ਜੀ ਨੇ ਮੇਰੇ ਪਿਤਾ ਜੀ ਵੱਲ ਡੂੰਘੀਆਂ ਨਿਗਾਹਾਂ ਨਾਲ ਵੇਖ ਕੇ ਕਿਹਾ ਸੀ,
ਇਸ ਤਰ੍ਹਾਂ ਬਾਬਾ ਜੀ ਨੇ ਹਜ਼ਾਰਾਂ ਹੀ ਵੰਗਾਰਮਈ ਸਥਿਤੀਆਂ ਵਿੱਚ ਉਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਸੀ । ਬਾਬਾ ਜੀ ਨੇ ਸਦਾ ਅੰਗ ਸੰਗ ਰਹਿਣ ਦਾ ਵਰ ਦਿੱਤਾ ਹੋਇਆ ਸੀ ।
1947 ਦੀ ਵੰਡ ਤੋਂ ਪਹਿਲਾਂ ਉਹ ਰਾਵਲਪਿੰਡੀ ਵਿੱਚ ਤਾਇਨਾਤ ਸਨ । ਪ੍ਰਭੂ ਵਿੱਚ ਧਿਆਨ ਟਿਕੇ ਹੋਣ, ਮੌਤ ਤੋਂ ਨਿਰਭੈ ਹੋਣ ਅਤੇ ਆਪਣੀ ਡਿਊਟੀ ਪ੍ਰਤੀ ਤਨੋ ਮਨੋ ਸਮਰਪਿਤ ਹੋਣ ਕਾਰਨ ਉਹ ਸਾਰੀਆਂ ਮੁਹਿੰਮਾਂ ਵਿੱਚ ਅਣਥੱਕ ਅਤੇ ਚੜ੍ਹਦੀਕਲਾ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਨੇਤਰਾਂ ਵਿੱਚ ਰੂਹਾਨੀ ਚਮਕ ਦਮਕ ਸੀ । ਉਨ੍ਹਾਂ ਨੇ ਰਾਵਲਪਿੰਡੀ ਵਿੱਚ ਕਮਾਲ ਦੀ ਬਹਾਦਰੀ ਵਾਲੇ ਕਈ ਕਾਰਨਾਮੇ ਕੀਤੇ ਸਨ, ਇਲਾਕੇ ਵਿੱਚ ਉਨ੍ਹਾਂ ਨੂੰ “ਰਾਵਲਪਿੰਡੀ ਦਾ ਰਾਖਾ” ਕਿਹਾ ਜਾਂਦਾ ਸੀ ।
ਰਾਵਲਪਿੰਡੀ ਰੇਂਜ ਦੇ ਡੀ. ਆਈਂ ਜੀ. ਪੁਲਿਸ ਮਿਸਟਰ ਸਕਾਟ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਉਸਨੇ ਆਪਣੀ ਸਾਰੀ ਨੌਕਰੀ ਦੌਰਾਨ ਮੇਰੇ ਪਿਤਾ ਜੀ ਵਰਗਾ ਬਹਾਦਰ ਪੁਲਿਸ ਅਫ਼ਸਰ ਨਹੀਂ ਵੇਖਿਆ ਸੀ । ਇਨ੍ਹਾਂ ਕੁਝ ਘਟਨਾਵਾਂ ਦਾ ਸੰਖੇਪ ਵੇਰਵਾ ਅਗਲੀ ਕਿਤਾਬ ਵਿੱਚ ਦਿੱਤਾ ਜਾਵੇਗਾ । ਬਾਬਾ ਨੰਦ ਸਿੰਘ ਜੀ ਮਹਾਰਾਜ ਸਭ ਔਖੀਆਂ ਘੜੀਆਂ ਵਿੱਚ ਆਪਣੇ ਇਸ ਆਤਮਕ ਪੁੱਤਰ ਦੇ ਅੰਗ-ਸੰਗ ਸਹਾਈ ਹੋਏ ਹਨ ।
ਪਿਤਾ ਜੀ ਆਪਣੇ ਤਰਸਵਾਨ ਸੁਭਾਅ, ਧਾਰਮਿਕ ਬਿਰਤੀ ਅਤੇ ਪਰਉਪਕਾਰ ਕਰਕੇ ਜਾਣੇ ਜਾਂਦੇ ਸਨ । ਕੋਈ ਵੀ ਲੋੜਵੰਦ ਵਿਅਕਤੀ ਉਨ੍ਹਾਂ ਕੋਲੋਂ ਨਿਰਾਸ ਨਹੀਂ ਮੁੜਿਆ ਸੀ । ਦੇਸ਼ ਦੀ ਵੰਡ ਬਾਅਦ, ਬਹੁਤ ਸਾਰੇ ਪਨਾਹਗੀਰਾਂ ਨੂੰ ਅਤੇ ਬਾਬਾ ਜੀ ਕਰਕੇ ਜਾਣੂ ਬਹੁਤ ਸਾਰੇ ਸਤਿਸੰਗੀਆਂ ਨੂੰ ਉਨ੍ਹਾਂ ਦੀ ਸਹਾਇਤਾ ਦੀ ਲੋੜ ਪਈ ਤਾਂ ਉਨ੍ਹਾਂ ਨੇ ਵੱਧ ਤੋਂ ਵੱਧ ਸਹਾਇਤਾ ਕੀਤੀ ਸੀ । ਕਈ ਪਨਾਹਗੀਰਾਂ ਪਾਸ ਤਾਂ ਇਕ ਪੈਸਾ ਵੀ ਨਹੀਂ ਸੀ, ਕਈਆਂ ਪਾਸ ਕੋਈ ਗਰਮ ਕੱਪੜਾ ਵੀ ਨਹੀਂ ਸੀ । ਮੈਨੂੰ ਯਾਦ ਹੈ ਕਿ ਘਰ ਵਿੱਚ ਸਾਡੇ ਆਪਣੇ ਲਈ ਕੋਈ ਕੰਬਲ ਵੀ ਬਾਕੀ ਨਹੀਂ ਰਿਹਾ ਸੀ ਕਿਉਂਕਿ ਅਸੀਂ ਲੋੜਵੰਦਾਂ ਨੂੰ ਸਭ ਚੀਜ਼ਾਂ ਵੰਡ ਦਿੱਤੀਆਂ ਸਨ, ਉਸ ਵੇਲੇ ਉਹ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਮੁਖੀ ਸਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦਾ ਸਾਗਰ ਹਨ। ਜੋ ਇਸ ਅੰਮ੍ਰਿਤ ਬਾਣੀ ਨੂੰ ਪ੍ਰਤੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਹੋਣ ਦੇ ਭਾਵ ਨਾਲ ਸਰਵਣ ਕਰਦਾ ਹੈ, ਉਸ ਦੇ ਭਾਗ ਜਾਗ ਪੈਂਦੇ ਹਨ, ਉਸ ਨੂੰ ਸਾਰੇ ਫ਼ਲ ਪ੍ਰਾਪਤ ਹੋ ਜਾਂਦੇ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਸ਼ਚਾ ਰੱਖਣ ਨਾਲ ਦੁੱਖ ਦੂਰ ਹੁੰਦੇ ਹਨ ਅਤੇ ਤਪ ਤੇਜ ਪੈਦਾ ਹੁੰਦਾ ਹੈ । ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਮਿਹਰਬਾਨ ਨਿਗਾਹਾਂ ਵਿੱਚੋਂ ਵਹਿੰਦੇ ਅੰਮ੍ਰਿਤ ਰਸ ਨਾਲ ਵੱਡੇ ਤੋਂ ਵੱਡੇ ਪਾਪੀ ਵੀ ਜਗਿਆਸੂ, ਸੰਤ, ਦੇਵਤੇ ਬਣ ਗਏ ਸਨ । ਅੱਜ ਵੀ ਇਹ ਅੰਮ੍ਰਿਤ ਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਰਪੂਰ ਹੈ ਅਤੇ ਉਵੇਂ ਹੀ ਵਰਸ ਰਿਹਾ ਹੈ । ਉਨ੍ਹਾਂ ਦੀਆਂ ਪਾਕ ਨਿਗਾਹਾਂ ਵਿੱਚੋਂ ਵਹਿੰਦੀਆ ਪ੍ਰੇਮ ਦੀਆਂ ਬਲਵਾਨ ਕਿਰਨਾਂ ਉਨ੍ਹਾਂ ਦੇ ਸਨਮੁੱਖ ਹੋਣ ਵਾਲੇ ਸਾਰੇ ਜੀਵਾਂ ਤੇ ਵਸਤੂਆਂ ਉੱਤੇ ਪੈਂਦੀਆਂ ਹਨ ਅਤੇ ਜੀਵਾਂ ਨੂੰ ਮੁਕਤੀ ਬਖਸ਼ਦੀਆਂ ਹਨ, ਆਤਮਾ ਦੀ ਮੁਕਤੀ ਕਰਦੀਆਂ ਹਨ ।
ਮੇਰੇ ਪਿਤਾ ਜੀ ਦਾ ਹਿਰਦਾ ਪੂਰਨ ਨਿਸ਼ਚੇ ਅਤੇ ਸ਼ਰਧਾ ਨਾਲ ਭਰਪੂਰ ਸੀ । ਹਿਰਦੇ ਵਿੱਚ ਗੁਰੂ ਦਾ ਨਿਵਾਸ ਹੋਣ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਕਈ ਰੂਹਾਨੀ ਘਟਨਾਵਾਂ ਵਾਪਰੀਆਂ ਸਨ । ਉਨ੍ਹਾਂ ਦਾ ਜੀਵਨ ਸੰਪੂਰਨ ਜੀਵਨ ਸੀ । ਉਨ੍ਹਾਂ ਦੇ ਜੀਵਨ ਵਿੱਚੋਂ ਨੇਕ ਨਾਮੀ ਸੂਰਬੀਰਤਾ ਅਤੇ ਸ਼ਰਧਾ ਡੁੱਲ੍ਹ ਡੁੱਲ੍ਹ ਪੈਂਦੀ ਸੀ। ਉਨ੍ਹਾਂ ਦੇ ਚਿਹਰੇ ਦਾ ਨੂਰ ਰੂਹਾਨੀ ਤੌਰ ਤੇ ਬਹੁਤ ਉੱਚੇ ਹੋਣ ਦੀ ਗਵਾਹੀ ਭਰਦਾ ਸੀ ।