ਜੇਵਡੁ ਆਪਿ ਤੇਵਡੁ ਤੇਰੀ ਦਾਤਿ
ਸਾਧਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨੁ॥੧॥ ਰਹਾਉ॥
ਸਾਧਿਕ ਸਿਧ ਸਗਲ ਮੁਨਿ ਲੋਚਹਿ
ਬਿਰਲੇ ਲਾਗੈ ਧਿਆਨੁ॥
ਜਿਸਹਿ ਕ੍ਰਿਪਾਲ ਹੋਇ ਮੇਰਾ ਸੁਆਮੀ
ਪੂਰਨ ਤਾ ਕੋ ਕਾਮੁ॥੧॥
ਜਾ ਕੈ ਰਿਦੈ ਵਸੈ ਭੈ ਭੰਜਨੁ
ਤਿਸੁ ਜਾਨੈ ਸਗਲ ਜਹਾਨੁ॥
ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ
ਇਹੁ ਨਾਨਕੁ ਮਾਂਗੇ ਦਾਨੁ॥
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-
"ਜੇਵਡੁ ਆਪਿ ਤੇਵਡੁ ਤੇਰੀ ਦਾਤਿ"
ਗੁਰੂ ਨਾਨਕ ਪਾਤਸ਼ਾਹ ਦਾਤ ਬਖਸ਼ਣਾ ਚਾਹੁੰਦੇ ਹਨ, ਗੁਰੂ ਅੰਗਦ ਸਾਹਿਬ ਤੇ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਪ੍ਰਸੰਨ ਹੋ ਕੇ ਆਪਣੇ ਆਪ ਨੂੰ ਉਸ ਦਾਤ ਵਿੱਚ ਗੁਰੂ ਅੰਗਦ ਸਾਹਿਬ ਵਿੱਚ ਉਤਾਰ ਦਿੰਦੇ ਹਨ। ਸਾਹਿਬ ਆਪਣੇ ਆਪ ਨੂੰ ਗੁਰੂ ਅੰਗਦ ਵਿੱਚ ਪ੍ਰਕਾਸ਼ਿਤ ਕਰ ਦਿੰਦੇ ਹਨ। ਸਾਹਿਬ ਉਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਆਪਣੇ ਆਪ ਨੂੰ ਗੁਰੂ ਅਮਰਦਾਸ ਵਿੱਚ ਉਤਾਰ ਦਿੰਦੇ ਹਨ। ਗੁਰੂ ਅਮਰਦਾਸ ਜੀ ਉਸੇ ਦਾਤ ਨੂੰ ਗੁਰੂ ਰਾਮਦਾਸ ਜੀ ਵਿੱਚ ਉਤਾਰ ਦਿੰਦੇ ਹਨ। ਗੁਰੂ ਰਾਮਦਾਸ ਜੀ ਉਸ ਦਾਤ ਨੂੰ, ਬਖਸ਼ਿਸ਼ ਨੂੰ ਆਪਣੇ ਨਿਰੰਕਾਰ ਸਰੂਪ ਨੂੰ, ਗੁਰੂ ਅਰਜਨ ਸਾਹਿਬ ਵਿੱਚ ਉਤਾਰ ਦਿੰਦੇ ਹਨ। ਹੁਣ ਸਾਹਿਬ ਗੁਰੂ ਅਰਜਨ ਪਾਤਸ਼ਾਹ...।
ਤਾਰਨ ਕਉ ਅਵਤਾਰੁ ਬਨਾਯਉ॥
ਉਹ ਨਿਰੰਕਾਰ ਆਪ ਅਵਤਾਰ ਲੈ ਕੇ ਆਇਆ ਹੈ ਪਰ ਜਗਤ ਦੇ ਤਾਰਨੇ ਨੂੰ।
ਸਾਧ ਸੰਗਤ ਜੀ ਜਿਸ ਵਕਤ ਵੀ ਉਹ ਕਿਸੇ ਮਹਾਂਪੁਰਸ਼ ਨੂੰ ਭੇਜਦਾ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅਰਜਨ ਪਾਤਸ਼ਾਹ ਕਿਸੇ ਮਹਾਂਪੁਰਖ ਨੂੰ ਇਸ ਸੰਸਾਰ ਵਿੱਚ ਭੇਜਦੇ ਹਨ, ਉਹ ਆਪਣੇ ਵਾਸਤੇ ਕੁੱਝ ਕਮਾਉਣ ਵਾਸਤੇ, ਕੁੱਝ ਇਕੱਠਾ ਕਰਣ ਵਾਸਤੇ ਨਹੀਂ ਆਉਂਦਾ। ਕੁੱਝ ਨਾਲ ਲਿਜਾਉਣ ਵਾਸਤੇ ਨਹੀਂ ਆਉਂਦਾ।
ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ
ਹਰਿ ਸਿਉ ਲੇਨਿ ਮਿਲਾਏ॥
ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।