ਗੁਰੂ ਅਰਜਨ ਦੇਵ ਜੀ ਚਰਨ ਕਮਲਾਂ ਦੀ ਸੁਗੰਧੀ-ਨਿਮਰਤਾ ਤੇ ਗਰੀਬੀ
ਬਾਬਾ ਨੰਦ ਸਿੰਘ ਸਾਹਿਬ ਸੰਗਤ ਵਿੱਚ ਬਿਰਾਜਮਾਨ ਹਨ। ਸੰਗਤ ਨੂੰ ਮੁਖਾਤਿਬ ਕਰਦੇ ਪੁੱਛਦੇ ਹਨ-
ਕਮਲ ਫੁੱਲ ਨਾਲ ਮੁਸ਼ਾਬਤ ਦਿੱਤੀ ਹੇ,
ਕਮਲ ਦੀ ਸੁਗੰਧੀ ਹੁੰਦੀ ਹੈ,
ਚਰਨ ਕਮਲਾਂ ਦੀ ਕੀ ਸੁਗੰਧੀ ਹੈ ?
...ਸਾਹਿਬ ਪੁੱਛਦੇ ਹਨ।
ਬਾਬਾ ਜੀ ਬਹੁਤ ਹੀ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਜਿਸ ਵਕਤ ਇਹ ਗੱਲ ਹੋਈ, ਬਾਬਾ ਜੀ ਨੇ ਉਸ ਵੇਲੇ ਚਰਨ ਕਮਲਾਂ ਦੀ ਉਸਤਤ ਵਿੱਚ ਕਾਫੀ ਬਚਨ ਕੀਤੇ। ਪਿਤਾ ਜੀ ਇਹ ਗੱਲ ਸੁਣਾਂਦੇ ਹੋਏ, ਬਾਬਾ ਨੰਦ ਸਿੰਘ ਸਾਹਿਬ ਦੀ ਇੱਕ ਸਾਖੀ ਸੁਣਾਉਂਦੇ ਹਨ।
ਇਸ ਸੁਗੰਧੀ ਦਾ ਅਸਰ ਕੀ ਹੈ?
ਗੁਰੂ ਨਾਨਕ ਪਾਤਸ਼ਾਹ ਜਿਸ ਨਿਮਰਤਾ ਦਾ ਸਰੂਪ ਲੈ ਕੇ ਇਸ ਸੰਸਾਰ ਵਿੱਚ ਆਏ ਹਨ...।
ਜਦੋਂ ਨਿਰੰਕਾਰ ਨਿਮਰਤਾ ਦਾ ਸਰੂਪ ਲੈ ਕੇ ਆਵੇ ਉਸ ਦਾ ਅਸਰ ਕੀ ਹੁੰਦਾ ਹੈ।
ਸਾਹਿਬ ਆਏ ਹਨ ਜਿਹੜਾ ਪ੍ਰਕਾਸ਼ ਆਇਆ ਹੈ ਨਿਮਰਤਾ ਅਤੇ ਗਰੀਬੀ ਦਾ, ਉਸ ਨਿਰੰਕਾਰ ਦੇ ਸਰੂਪ ਨਾਲ ਉਸ ਪ੍ਰਕਾਸ਼ ਦਾ ਅਸਰ ਕੀ ਹੋ ਰਿਹਾ ਹੈ, ਇਹ ਪਿਤਾ ਜੀ ਸਮਝਾ ਰਹੇ ਹਨ।
ਉਸ ਪ੍ਰਕਾਸ਼ ਨਾਲ ਤਾਂ ਇਸ ਸੰਸਾਰ ਨੂੰ ਇੱਕ ਜੀਵਨ ਜਾਚ ਮਿਲ ਜਾਦੀਂ ਹੈ।
ਜਿਸ ਵਕਤ ਨਿਰੰਕਾਰ ਉਸ ਪ੍ਰਕਾਸ਼ ਦੇ ਨਾਲ ਇਸ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ, ਉਸ ਦਾ ਅਸਰ ਦੱਸ ਰਹੇ ਹਨ।
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ॥
ਖਸਮੁ ਵਿਸਾਰਹਿ ਤੇ ਕਮਜਾਤਿ॥
ਨਾਨਕ ਨਾਵੈ ਬਾਝੁ ਸਨਾਤਿ॥
ਫਿਰ ਪਿਤਾ ਜੀ ਕਹਿਣ ਲੱਗੇ-
ਇਹ ਗੱਲ ਕਰਦੇ ਹੋਏ ਪਿਤਾ ਜੀ ਨੇ ਇੱਕ ਪਾਵਨ ਸਾਖੀ ਸੁਣਾਈ-
ਬਾਬਾ ਨੰਦ ਸਿੰਘ ਸਾਹਿਬ ਇੱਕ ਜੰਗਲ ਵਿੱਚ ਤੱਪਸਿਆ ਕਰ ਰਹੇ ਹਨ। ਇੱਕ ਭੋਰਾ ਜਮੀਨ ਦੇ ਥੱਲੇ ਖੋਦਿਆ ਹੋਇਆ ਹੈ ਅਤੇ ਉੱਥੇ ਤੱਪਸਿਆ ਕਰ ਰਹੇ ਹਨ। ਇੱਕ ਮਹਾਤਮਾ, ਰਿਸ਼ੀ, ਰਿਸ਼ੀਕੇਸ ਦੇ ਵਿੱਚ ਤੱਪਸਿਆ ਕਰ ਰਿਹਾ ਹੈ। ਮਹਾਤਮਾ ਬਿਰਧ ਹੋ ਗਏ ਖਿਆਲ ਆਇਆ ਕਿ ਸਾਰੀ ਆਯੂ ਲੰਘ ਗਈ ਹੈ ਤੱਪਸਿਆ ਦੇ ਵਿੱਚ ਹਾਲੇ ਤੱਕ ਕੋਈ ਝਲਕ ਨਹੀਂ ਪਈ, ਕੋਈ ਦਰਸ਼ਨ ਨਹੀਂ ਹੋਏ ਅਤੇ ਕੋਈ ਪ੍ਰਾਪਤੀ ਨਹੀਂ ਹੋਈ। ਇਹ ਖਿਆਲ ਆ ਗਿਆ, ਆਪਣੇ ਭਗਵਾਨ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਕਿ ਹੇ ਅਕਾਲ ਪੁਰਖ, ਹੇ ਪ੍ਰਭੂ ਮੈਂ ਸਾਰੀ ਉਮਰ ਗਾਲ ਦਿੱਤੀ ਹੈ ਤੇਰੇ ਚਰਨਾਂ ਦਾ ਭਜਨ ਕਰਦੇ ਹੋਏ, ਬਹੁਤ ਕਠਿਨ ਤੱਪਸਿਆ ਕੀਤੀ ਹੈ। ਇਸ ਵੇਲੇ ਮੇਰੀ ਆਯੂ ਵੀ ਬਹੁਤ ਬੀਤ ਗਈ ਹੈ। ਗਰੀਬ ਨਿਵਾਜ਼ ਤੁਸੀਂ ਮੈਨੂੰ ਕੋਈ ਦੀਦਾਰੇ ਵੀ ਨਹੀਂ ਬਖਸ਼ੇ। ਤੁਸੀਂ ਮੈਨੂੰ ਪ੍ਰਾਪਤੀ ਜਾਂ ਕੋਈ ਹੋਰ ਕਿਸੇ ਚੀਜ਼ ਦੀ ਵੀ ਬਖਸ਼ਿਸ਼ ਨਹੀਂ ਕੀਤੀ। ਇਹ ਖਿਆਲ ਆਇਆ ਹੈ...। ਉਸ ਵੇਲੇ ਪਿਤਾ ਜੀ ਕਹਿਣ ਲੱਗੇ ਕਿ ਉਸ ਮਹਾਂਪੁਰਖ ਨੂੰ, ਉਸ ਮਹਾਤਮਾ ਨੂੰ ਇੱਕ ਆਕਾਸ਼ਵਾਣੀ ਹੋਈ ਕਿ ਜੇ ਪ੍ਰਾਪਤੀ ਦੀ ਸੋਝੀ ਲੈਣੀ ਹੈ ਤੇ ਜਾਹ ਇਸ ਪਤੇ ਤੇ ਚਲਿਆ ਜਾਹ।
ਹੁਣ ਸੁਗੰਧੀ ਤੇ ਸੋਝੀ ਲੈਣ ਤੁਰਿਆ ਹੈ। ਮਹਾਤਮਾ ਪਹੁੰਚਿਆ, ਇੱਕ ਪਿੰਡ ਦੇ ਵਿੱਚ ਜਿੱਥੋਂ ਦਾ ਪਤਾ ਉਸ ਨੂੰ ਆਕਾਸ਼ਵਾਣੀ ਦੇ ਵਿੱਚ ਦੱਸਿਆ ਗਿਆ ਹੈ। ਉੱਥੇ ਜਾ ਕੇ ਪੁੱਛਦਾ ਹੈ ਕਿ ਇੱਥੇ ਕੋਈ ਮਹਾਂਪੁਰਖ ਹਨ। ਉਨ੍ਹਾਂ ਨੇ ਕਿਹਾ ਇੱਥੇ ਪਿੰਡ ਵਿੱਚ ਤਾਂ ਮਹਾਂਪੁਰਖ ਕੋਈ ਨਹੀਂ ਇੱਥੇ ਨੇੜੇ ਜੰਗਲ ਦੇ ਵਿੱਚ ਇੱਕ ਮਹਾਂਪੁਰਖ ਤੱਪਸਿਆ ਕਰ ਰਹੇ ਹਨ ਪਰ ਉੱਥੇ ਕੋਈ ਜਾ ਨਹੀਂ ਸਕਦਾ। ਫਿਰ ਉਨ੍ਹਾਂ ਨੇ ਦੱਸਿਆ ਕਿ ਇੱਕ ਜਿੰਮੀਦਾਰ ਇਸ ਪਿੰਡ ਦਾ ਹੈ, ਜਿਹੜਾ ਇੱਕ ਵਾਰੀ ਜਾਂਦਾ ਹੈ ਉੱਥੇ ਇੱਕ ਪਰਸ਼ਾਦਾ ਪੋਟਲੀ ਵਿੱਚ ਬੰਨ੍ਹ ਕੇ ਉਸ ਭੋਰੇ ਦੇ ਬਾਹਰ ਰੱਖ ਆਉਂਦਾ ਹੈ ਪਰ ਉੱਥੇ ਠਹਿਰ ਨਹੀਂ ਸਕਦਾ। ਕਹਿਣ ਲੱਗਾ ਤੁਸੀਂ ਮੈਨੂੰ ਉਸ ਜਿੰਮੀਦਾਰ ਪਾਸ ਲੈ ਚੱਲੋ। ਜਦੋਂ ਜਿੰਮੀਦਾਰ ਪਾਸ ਗਿਆ ਹੈ, ਉਸ ਮਹਾਂਤਮਾ ਨੇ ਜਦੋਂ ਬੇਨਤੀ ਤੇ ਜੋਦੜੀ ਕੀਤੀ। ਉਹ ਜਿੰਮੀਦਾਰ ਕਹਿਣ ਲੱਗਾ ਜੀ ਮੇਰੀ ਤਾਂ ਹਿੰਮਤ ਨਹੀਂ ਪਰ ਮੈਂ ਤੁਹਾਨੂੰ ਉੱਥੇ ਲੈ ਜਾ ਕੇ, ਉਹ ਜਗ੍ਹਾ ਦੂਰੋਂ ਹੀ ਦੱਸ ਦੇਵਾਂਗਾ ਅਤੇ ਲੈ ਗਿਆ ਹੈ ਮਹਾਤਮਾ ਨੂੰ। ਇੱਕ ਜਗ੍ਹਾ ਦੱਸੀ ਹੈ, ਮਹਾਤਮਾ ਇੱਕ ਦਰਖਤ ਦੇ ਥੱਲੇ ਖੜ੍ਹੇ ਹੋ ਕੇ ਉਡੀਕ ਰਹੇ ਹਨ। ਜਿੰਮੀਦਾਰ ਨੇ ਦੱਸਿਆ ਕਿ ਚੌਵੀ ਘੰਟੇ ਵਿੱਚ ਸਿਰਫ ਇੱਕ ਦਫਾ ਬਾਬਾ ਜੀ ਭੋਰੇ ਤੋਂ ਬਾਹਰ ਆਉਂਦੇ ਹਨ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਚਲੇ ਜਾਂਦੇ ਹਨ। ਉਡੀਕ ਰਿਹਾ ਹੈ ਕਿ ਕਿਸ ਵਕਤ ਬਾਬਾ ਜੀ ਬਾਹਰ ਆਉਣ। ਬਾਬਾ ਨੰਦ ਸਿੰਘ ਸਾਹਿਬ ਭੋਰੇ ਚੋ ਬਾਹਰ ਆਏ। ਉਸ ਨੇ ਦੂਰੋਂ ਹੀ ਦਰਸ਼ਨ ਕੀਤੇ, ਹੱਥ ਜੋੜ ਕੇ ਪ੍ਰਣਾਮ ਕੀਤਾ। ਜੋੜੇ ਉੱਥੇ ਹੀ ਲਾਹ ਦਿੱਤੇ ਅਤੇ ਬਾਬਾ ਨੰਦ ਸਿੰਘ ਸਾਹਿਬ ਦੇ ਕੋਲ ਆ ਕੇ, ਖਲੋ ਕੇ, ਸੀਸ ਝੁਕਾ ਕੇ ਨਮਸਕਾਰ ਕੀਤੀ ਅਤੇ ਇੱਕ ਦਮ ਆਪਣੀ ਬੇਨਤੀ ਅਤੇ ਬਿਪਤਾ ਦੱਸੀ ਕਿ ਕਿਸ ਤਰ੍ਹਾਂ ਉਸ ਨੂੰ ਆਕਾਸ਼ਵਾਣੀ ਹੋਈ। ਬਾਬਾ ਨੰਦ ਸਿੰਘ ਸਾਹਿਬ ਨੇ ਉਸ ਦੀ ਗਲਬਾਤ ਸੁਣੀ ਪਰ ਕੋਈ ਜਵਾਬ ਨਹੀਂ ਦਿੱਤਾ। ਜਿਸ ਵੇਲੇ ਉਸ ਨੇ ਆਪਣੀ ਗੱਲ ਸਮਾਪਤ ਕੀਤੀ, ਬਾਬਾ ਨੰਦ ਸਿੰਘ ਸਾਹਿਬ ਉਸ ਦੇ ਜੋੜਿਆ ਵੱਲ ਗਏ ਹਨ। ਬੜੇ ਸਤਕਾਰ ਨਾਲ ਝੁੱਕ ਕੇ ਉਸਦੇ ਜੋੜੇ ਚੁੱਕੇ ਹਨ ਅਤੇ ਚੁੱਕ ਕੇ ਆਪਣੇ ਪਾਵਨ ਮੁਬਾਰਕ ਸਫੈਦ ਦਾੜ੍ਹੇ ਨਾਲ ਉਸਦੇ ਜੋੜਿਆਂ ਨੂੰ ਚੰਗੀ ਤਰ੍ਹਾਂ ਸਾਫ ਕੀਤਾ, ਪੂੰਝਿਆ ਹੈ, ਬਾਬਾ ਨੰਦ ਸਿੰਘ ਸਾਹਿਬ ਨੇ ਜੋੜੇ ਆਪਣੇ ਦਾੜ੍ਹੇ ਨਾਲ, ਸਾਫ ਕਰਕੇ ਉਸਦੇ ਜੋੜਿਆ ਨੂੰ ਉਤਨੇ ਹੀ ਸਤਕਾਰ ਨਾਲ ਵਾਪਿਸ ਉੱਥੇ ਹੀ ਰੱਖਿਆ ਹੈ। ਬਾਬਾ ਨੰਦ ਸਿੰਘ ਸਾਹਿਬ ਵਾਪਸ ਤੁਰੇ ਹਨ ਅਤੇ ਵਾਪਸ ਭੋਰੇ ਵਿੱਚ ਚਲੇ ਗਏ। ਮਹਾਤਮਾ ਦੀਆਂ ਭੁੱਬਾਂ ਨਿਕਲ ਗਈਆਂ। ਬੜਾ ਸੋਚ ਰਿਹਾ ਹੈ ਕਿ ਆਹ ਕੀ ਹੋਇਆ।
ਬ੍ਰਹਮ ਗਿਆਨੀ ਸਗਲ ਕੀ ਰੀਨਾ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ॥
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥
ਬ੍ਰਹਮ ਗਿਆਨੀ ਸਦਾ ਸਮਦਰਸੀ॥
ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥
ਪ੍ਰਾਪਤੀ ਦਾ ਕੀ ਸਬਕ ਦੱਸ ਕੇ ਗਏ ਹਨ ?
ਰੱਬ ਮਿਲਦਾ ਗਰੀਬੀ ਦਾਅਵੇ ਦੁਨੀਆਂ ਮਾਣ ਕਰਦੀ।
ਪਿਤਾ ਜੀ ਫਿਰ ਦੱਸ ਕੀ ਰਹੇ ਹਨ-
ਮੈਂ ਨਿਰੰਕਾਰ ਨੂੰ ਗਿਲਾ ਕੀਤਾ ਹੈ ਕਿ ਮੈਂ ਸਾਰੀ ਉਮਰ ਗਾਲ ਦਿੱਤੀ ਹੈ ਅਤੇ ਮੈਨੂੰ ਹੁਣ ਤੱਕ ਕੁੱਝ ਪ੍ਰਾਪਤ ਨਹੀਂ ਹੋਇਆ।
ਉਸ ਵੇਲੇ ਸਾਰੀ ਉਮਰ ਦੀ ਕੀਤੀ ਤੱਪਸਿਆ ਦਾ, ਮਾਣ ਟੁੱਟ ਕੇ ਚੂਰੋ-ਚੂਰ ਹੋ ਗਿਆ ਹੈ।
ਕਿਸੈ ਥੋੜੀ ਕਿਸੈ ਹੈ ਘਣੇਰੀ॥
ਤੁਝ ਤੇ ਬਾਹਰਿ ਕਿਛੁ ਨ ਹੋਵੈ
ਗੁਰਮੁਖਿ ਸੋਝੀ ਪਾਵਣਿਆ॥
ਹੋਇ ਨਿਮਾਨਾ ਜਗਿ ਰਹਹੁ ਨਾਨਕ
ਨਦਰੀ ਪਾਰਿ॥
ਪਿਤਾ ਜੀ ਫਿਰ ਦੱਸ ਕੀ ਰਹੇ ਹਨ-
ਗੁਰੁ ਪਾਰਬ੍ਰਹਮ ਸਦਾ ਨਮਸਕਾਰਉ॥
ਪਿਤਾ ਜੀ ਕਹਿਣ ਲੱਗੇ- ਸੁਗੰਧੀ ਫੈਲਦੀ ਕਿਥੋਂ ਤੱਕ ਹੈ?
ਕਹਿਣ ਲੱਗੇ-
ਇਸ ਸ੍ਰਿਸਟੀ ਤੋਂ ਆਕਾਸ਼ ਤੱਕ ਫੈਲੀ ਹੋਈ ਹੈ।
ਉਹ ਸੁਗੰਧੀ ਚਾਰੋ ਕੁੰਟੋ ਤੇ ਦਸੋਂ ਦਿਸ਼ਾਵਾਂ ਦੇ ਵਿੱਚ ਫੈਲੀ ਹੋਈ ਹੈ।
ਉਸ ਆਕਾਸ਼ ਤੋਂ, ਜਿਸ ਤੱਕ ਇਹ ਚਰਨ ਕਮਲਾਂ ਦੀ ਸੁਗੰਧੀ ਫੈਲੀ ਹੋਈ ਹੈ।
ਉੱਥੋ ਹੀ ਇਹ ਆਕਾਸ਼ਵਾਣੀ ਹੋ ਰਹੀ ਹੈ ਕਿ ਜਾਹ ਉਸ ਚਰਨ ਕਮਲਾਂ ਦੀ ਉਸ ਨਿਮਰਤਾ ਤੇ ਗਰੀਬੀ ਦੀ ਸੁਗੰਧੀ ਲੈ ਲੈ ਤੇ ਉਹੀ ਸੁਗੰਧੀ ਜੀਵਨ ਜਾਚ ਹੈ। ਉਹੀ ਪ੍ਰਾਪਤੀ ਦੀ ਸੋਝੀ ਹੈ।
...ਤੁਰਿਆ ਹੈ ਤੇ ਜਿਸ ਵਕਤ ਉਸ ਨੂੰ ਉਸ ਨਿਮਰਤਾ ਅਤੇ ਗਰੀਬੀ ਦਾ ਗਿਆਨ ਹੋਇਆ ਹੈ, ਜਿਸ ਵਕਤ ਉਹ ਪ੍ਰਕਾਸ਼ ਹੋਇਆ ਹੈ ਉਸ ਵੇਲੇ ਉਸ ਮਹਾਤਮਾ ਦੇ ਕਪਾਟ ਖੁੱਲ੍ਹ ਗਏ ਹਨ। ਪਿਤਾ ਜੀ ਇਹ ਸੁਣਾ ਰਹੇ ਹਨ। ਸਾਧ ਸੰਗਤ ਜੀ ਫਿਰ ਭੈਣਾਂ (ਬੀਬੀ ਅਜੀਤ, ਬੀਬੀ ਭੋਲਾਂ) ਤੋਂ ਉਸ ਵੇਲੇ ਪੜ੍ਹਾਇਆ ਕੀ?
ਦੁਨੀਆਂ ਮਾਣ ਕਰਦੀ।
ਕੀ ਲੈਣਾ ਵਡਿਆਂ ਬਣ ਕੇ
ਜੀ ਗਰੀਬੀ ਚੰਗੀ ਏ।
ਗੁਰੂ ਨਾਨਕ ਦੇ ਦਰ ਤੋਂ
ਮਿਲਦੀ ਦਾਤ ਗਰੀਬੀ ਦੀ।
ਇੱਥੋਂ ਲੈ ਲਓ ਦਾਤ ਗਰੀਬੀ ਦੀ,
ਇੱਥੋਂ ਲੁੱਟ ਲਓ ਦਾਤ ਗਰੀਬੀ ਦੀ।
ਲੁੱਟ ਲਓ ਭਾਗਾਂ ਵਾਲਿਓ ਇੱਥੋਂ
ਮਿਲਦੀ ਦਾਤ ਗਰੀਬੀ ਦੀ।
ਰਿਦੈ ਗਰੀਬੀ ਆਵੈ ਗੁਰਮੁਤਿ
ਰਿਦੈ ਗਰੀਬੀ ਆਵੈ।
ਜਿੱਥੇ ਗਰੀਬੀ ਵਸਦੀ ਏ ਉਥੇ
ਗੁਰੂ ਨਾਨਕ ਵਸਦਾ ਏ।
ਰੱਬ ਮਿਲਦਾ ਗਰੀਬੀ ਦਾਅਵੇ
ਦੁਨੀਆਂ ਮਾਣ ਕਰਦੀ।
ਬਾਬਾ ਨਾਨਕ ਬਖਸ਼ ਲੈ ॥