ਇਹ ਕੁੱਤਾ ਆਪਣੇ ਮਾਲਕ ਬਗੈਰ ਜੀਅ ਨਹੀਂ ਸਕਦਾ
ਇਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਨੂੰ ਵੰਡਣ ਵਾਲੇ ਇਸ ਘਰ ਵਿੱਚ ਮੇਰੇ ਪੂਜਯ ਪਿਤਾ ਬਾਬਾ ਨਰਿੰਦਰ ਸਿੰਘ ਜੀ ਹਨ| ਇਹ ਤਾਂ ਸੀ ਕੁੱਤਾ ਮਾਰਗ ਤੇ ਦੂਜੀ ਇਹ ਸਲਾਮੀ| ਉਸ ਸਲਾਮੀ ਵਿੱਚ ਅਖ਼ੀਰ ਤਕ ਪਹੁੰਚਦੇ ਸੀ ਤਾਂ ਮਿਲਦਾ ਕੀ ਸੀ| ਉਹਦੇ ਬਾਅਦ ਉਹ ਜਿਹੜੀ ਤੜਪ ਸੀ ਜਿਸਦੇ ਵਿੱਚ ਗੁਰੂ ਅੰਗਦ ਸਾਹਿਬ ਰੋਏ ਹਨ, ਉਸ ਵੇਲੇ ਪਿਤਾ ਜੀ ਨੂੰ ਰੋਂਦੇ ਦੇਖਿਆ ਹੈ| ਉਹ ਕਿੱਦਾਂ ਦਾ ਰੋਣਾ ਸੀ ਕਿ ਸਾਰੇ ਹੀ ਰੋਣਾ ਸ਼ੁਰੂ ਕਰ ਦਿੰਦੇ ਸਨ| ਜਦੋਂ ਗੁਰੂ ਅੰਗਦ ਸਾਹਿਬ ਨੂੰ ਵਿਛੋੜਾ ਹੋ ਗਿਆ ਤੇ ਜਿਸ ਤਰ੍ਹਾਂ ਉਹ ਰੋਏ ਹਨ, ਤੜਪੇ ਹਨ, ਜਿਸ ਤਰ੍ਹਾਂ ਬਿਰਹਾ ਦੇ ਵਿੱਚ ਉਨ੍ਹਾਂ ਦੀ ਜੋ ਹਾਲਤ ਹੋਈ ਹੈ ਫਿਰ ਪ੍ਰਗਟ ਹੋਏ ਹਨ ਜਦੋਂ ਬਾਬਾ ਬੁੱਢਾ ਜੀ ਨੇ ਜਾ ਕੇ ਲੱਭਿਆ ਹੈ ਤਾਂ ਉਸ ਵੇਲੇ ਇਹ ਸ਼ਬਦ ਉਚਾਰਿਆ,
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ||
ਮੈਂ ਮਰ ਕਿਉਂ ਨਹੀਂ ਗਿਆ| ਮੈਂ ਗੁਰੂ ਨਾਨਕ ਦੇ ਬਗੈਰ ਜੀਅ ਨਹੀਂ ਸਕਦਾ|
ਬਾਬਾ ਨਰਿੰਦਰ ਸਿੰਘ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਬਗੈਰ ਨਹੀਂ ਜੀਅ ਸਕਦੇ ਸੀ| ਕਹਿੰਦੇ ਹਨ ਕਿ ਇਹ ਕੁੱਤਾ ਆਪਣੇ ਮਾਲਕ ਬਗੈਰ ਨਹੀਂ ਜੀਅ ਸਕਦਾ| ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਉਣਾ ਕਿ ਇਹ ਗੁਰੂ ਨਾਨਕ ਦਾ ਪਟਾ ਆਪਣੇ ਗਲ ਵਿੱਚ ਪਾ ਲਵੋ ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਦੇ ਉਹ ਤੇਰਾਂ ਨੇਮ ਸਮਝ ਆਏ ਹਨ| ਤੇਰਾਂ ਹੀ ਪ੍ਰਕਾਸ਼ ਉਸ ਨਿਮਰਤਾ- ਗਰੀਬੀ ਤੇ ਨੀਚਤਾ ਦੇ ਪ੍ਰਕਾਸ਼ ਨਾਲ ਭਰੇ ਹੋਏ ਹਨ ਜਿਨ੍ਹਾਂ ਨੂੰ ਕੋਈ ਜਨਾ ਛੂਹ ਵੀ ਨਹੀਂ ਸਕਦਾ|
ਇਕ ਵਾਰੀ ਬਾਬਾ ਨਰਿੰਦਰ ਸਿੰਘ ਸਾਹਿਬ ਨੇ ਫੁਰਮਾਇਆ-
ਜੇ ਕਿਸੇ ਨੇ ਵੀ ਇਹ ਤੇਰਾਂ ਨੇਮਾਂ 'ਚੋਂ ਇੱਕ ਨੂੰ ਵੀ ਫੜ੍ਹਿਆ ਹੋਵੇ ਉਸਦੇ ਚਰਨ ਘੁਟ ਕੇ ਫੜ੍ਹ ਲਵੋ|
ਤੀਜੀ ਚੀਜ਼ ਇਹ ਵੈਰਾਗ, ਗੁਰੂ ਨਾਨਕ ਪਾਤਸ਼ਾਹ ਕਮਾਲ ਕਰਦੇ ਹਨ ਜਦੋਂ ਇਸ ਵੈਰਾਗ ਦੇ ਬਾਰੇ ਫੁਰਮਾਉਂਦੇ ਹਨ| ਗੁਰੂ ਅੰਗਦ ਸਾਹਿਬ ਨੇ ਹੀ ਉਹ ਪੂਰਨੇ ਪਾਏ ਹਨ|
ਸਾਹਿਬ ਅੱਗੇ ਫੁਰਮਾਉਂਦੇ ਹਨ-
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ||
ਭੁੱਚੋਂ ਦੀ ਜੂਅ ਵਿੱਚ ਬਾਬਾ ਨੰਦ ਸਿੰਘ ਸਾਹਿਬ ਬੈਠੇ ਸਨ| ਉੱਥੇ ਨੇੜੇ ਇਕ ਪਿੰਡ ਵਿੱਚ ਪਲੈਗ ਫੈਲ ਗਈ| ਲੋਗ ਮਰਨੇ ਸ਼ੁਰੂ ਹੋ ਗਏ| ਵਿੱਚੋਂ ਇੱਕ ਸਿਆਣੇ ਨੇ ਸਾਰਿਆਂ ਨੂੰ ਕਿਹਾ ਕਿ ਇੱਥੇ ਨੇੜੇ ਹੀ ਜੰਗਲ ਵਿੱਚ ਬਾਬਾ ਨੰਦ ਸਿੰਘ ਸਾਹਿਬ ਠਹਿਰੇ ਹੋਏ ਹਨ, ਆਪਾਂ ਉਨ੍ਹਾਂ ਕੋਲ ਚਲੀਏ, ਉਹ ਸਾਡੀ ਸਹਾਇਤਾ ਕਰਨਗੇ| ਸਾਰਾ ਪਿੰਡ ਇੱਕਠਾ ਹੋਕੇ ਪਹਿਲਾਂ ਪਿੰਡ ਦੇ ਗੁਰਦੁਆਰੇ 'ਚ ਗਿਆ, ਪ੍ਰਸ਼ਾਦ ਕਰਵਾਇਆ ਤੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਬਾਬਾ ਨੰਦ ਸਿੰਘ ਸਾਹਿਬ ਪਾਸ ਜਾ ਰਹੇ ਹਾਂ ਸਾਡੀ ਮਦਦ ਕਰਨੀ| ਜਦੋਂ ਬਾਬਾ ਨੰਦ ਸਿੰਘ ਸਾਹਿਬ ਪਾਸ ਪਹੁੰਚੇ ਤਾਂ ਬਾਬਾ ਨੰਦ ਸਿੰਘ ਸਾਹਿਬ ਬਾਹਰ ਹੀ ਬੈਠੇ ਸਨ| ਬਾਬਿਆਂ ਨੇ ਪਹਿਲਾ ਲਫ਼ਜ ਜਿਹੜਾ ਸੰਗਤ ਨੂੰ ਆਖਿਆ ਕਿ ਜਦੋਂ ਤੁਸੀਂ ਰੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਮੇਰੇ ਮਾਲਕ, ਮੇਰੇ ਨਿਰੰਕਾਰ ਦੇ ਅੱਗੇ ਅਰਦਾਸ ਕਰ ਦਿੱਤੀ ਤਾਂ ਫਿਰ ਤੁਹਾਨੂੰ ਇੱਥੇ ਆਉਣ ਦੀ ਲੋੜ ਕੀ ਸੀ? ਉਹ ਬਾਬਿਆਂ ਵੱਲ ਵੇਖ ਰਹੇ ਹਨ| ਬਾਬਿਆਂ ਫੁਰਮਾਇਆ ਕਿ ਤੁਹਾਡੀ ਅਰਦਾਸ ਪ੍ਰਵਾਨ ਹੋ ਗਈ ਹੈ| ਤੁਹਾਨੂੰ ਸਾਡੇ ਪਾਸ ਆਉਣ ਦੀ ਲੋੜ ਨਹੀਂ ਸੀ| ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੋ ਕੇ ਅਰਦਾਸ ਕਰੋ|
ਕਮਾਲ ਹੈ ਇਹ ਰੋਣਾ ਹੈ ਕੀ? ਆਪਾਂ ਕਿਉਂ ਰੋਂਦੇ ਹਾਂ?
ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ ਕਿ-
ਆਪਣੇ ਹੀ ਦੁੱਖਾਂ ਵਾਸਤੇ, ਆਪਣੇ ਹੀ ਰਿਸ਼ਤਿਆਂ ਵਾਸਤੇ, ਆਪਣੇ ਹੀ ਸੁੱਖਾਂ ਵਾਸਤੇ ਰੋਂਦੇ ਹਾਂ|
ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਜਿਸ ਵਕਤ ਇਸ ਦੁਨੀਆਂ ਦੇ ਰੂਪ ਦੱਸੇ ਹਨ ਉਨ੍ਹਾਂ ਵਿੱਚ ਇਸ ਸੰਸਾਰ ਨੂੰ ਸੱਭ ਤੋਂ ਵੱਡਾ ਬੰਧਨ ਕਿਹਾ ਹੈ| ਪੂਰਾ ਸੰਸਾਰ ਉਨ੍ਹਾਂ ਬੰਧਨਾਂ 'ਚ ਫਸਿਆ ਹੋਇਆ ਹੈ| ਫਿਰ ਕਲਿਜੁਗ ਦੇ ਬਾਰੇ 'ਚ ਕੀ ਫੁਰਮਾ ਰਹੇ ਹਨ-
ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-
ਬੰਧਨ ਸੁਤ ਕੰਨਿਆ ਅਰੁ ਨਾਰਿ||
ਬੰਧਨ ਕਰਮ ਧਰਮ ਹਉ ਕੀਆ||
ਬੰਧਨ ਪੁਤੁ ਕਲਤੁ ਮਨਿ ਬੀਆ||
ਜੇ ਗੁਰਮੁਖਿ ਕਰੇ ਬੀਚਾਰੁ||
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ||
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ||
ਗੁਰ ਬਚਨੀ ਮਨੁ ਸੀਤਲੁ ਹੋਇ||
ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ||
ਨਾਨਕ ਗੁਰਮੁਖਿ ਵਿਰਲਾ ਕੋਇ||
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ||
ਫਿਰ ਸੀਤਲਤਾ ਦਾ ਮਤਲਬ ਦਸਦੇ ਹਨ-
ਬਾਬਾ ਨਾਨਕ ਬਖਸ਼ ਲੈ॥