ਗੁਰੁ ਪੂਰਾ ਨਿਰਵੈਰ ਹੈ
ਬਾਬਾ ਨਾਨਕ ਬਖਸ਼ ਲੈ||
ਕਹਿਣ ਲੱਗਾ ਜੀ -ਮੈਂ' ਤਾਂ ਸਾਰਾ ਦਿਨ ਸੇਵਾ ਕਰਦਾ ਹਾਂ ਅਤੇ ਉਹ ਨਿੰਦਿਆ ਕਰੀ ਜਾਂਦਾ ਹੈ ਫਿਰ ਉਹ ਕਿਸ ਤਰ੍ਹਾਂ ਪਹਿਲੋਂ ਤਰੇਗਾ? ਪੁੱਛਦਾ ਹੈ ਕਿ ਜੀ ਇਸ ਦੀ ਵਜਹ ਕੀ ਹੈ?
ਬਾਬਿਆਂ ਫੁਰਮਾਇਆ ਕਿ- ਉਹ ਸਾਨੂੰ ਯਾਦ ਤੇਰੇ ਨਾਲੋਂ ਜ਼ਿਆਦਾ ਕਰਦਾ ਹੈ| ਸਾਡੀ ਨਿੰਦਿਆ ਇੰਨੀ ਕਰਦਾ ਹੈ ਕਿ ਸਾਨੂੰ ਹਰ ਵੇਲੇ ਹੀ ਯਾਦ ਕਰਦਾ ਹੈ|
ਉਹਨੂੰ ਸਾਨੂੰ ਯਾਦ ਕਰਨ ਦਾ ਫਲ ਮਿਲ ਜਾਣਾ ਹੈ ਪਰ ਨਿੰਦਿਆ ਕਰਣ ਦਾ ਉਹਨੂੰ ਕੋਈ ਕਸ਼ਟ ਨਹੀਂ ਹੋਣਾ|
ਫਿਰ ਉਹਨੇ ਇਕ ਗਲ ਸਣਾਈ, ਕਹਿਣ ਲੱਗਾ ਕਿ-
ਇਕ ਦਿਨ ਇਕ ਪਿੰਡ ਦੀ ਸੰਗਤ ਬਾਬਿਆਂ ਦੇ ਪਾਸ ਆਈ| ਪੂਰੇ ਪਿੰਡ ਦੀ ਸੰਗਤ ਸੀ ਅਤੇ ਇਕ ਜਨੇ ਨੂੰ ਮੰਜੇ ਤੇ ਚੁੱਕਿਆ ਹੋਇਆ ਸਾਰੇ ਜਨੇ ਕਹਿਣ ਲੱਗੇ ਜੀ ਨਾਂ ਤਾਂ ਇਹ ਜਿਉਂਦਿਆਂ ਵਿੱਚ ਹੈ ਤੇ ਨਾਂ ਹੀ ਮਰਿਆਂ ਵਿੱਚ ਹੈ, ਇਹ ਇਸਦਾ ਪਰਿਵਾਰ ਹੈ ਜਿਹੜਾ ਚੀਕਾਂ ਮਾਰ ਕੇ ਰੋ ਰਿਹਾ ਹੈ| ਹੁਣ ਪਰਿਵਾਰ ਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਕਰਨ ਕਿਉਂਕਿ ਇਹ ਮਰਦਾ ਵੀ ਨਹੀਂ ਹੈ| ਇਹ ਤੁਹਾਡੀ ਨਿੰਦਿਆ ਕਰਦਾ ਸੀ|
ਬਾਬੇ ਬੜੇ ਹੈਰਾਨ ਹੋਏ ਫੁਰਮਾਇਆ ਕਿ- ਸਾਡੀ ਨਿੰਦਿਆ ਦਾ ਕਿਸੇ ਨੂੰ ਕਸ਼ਟ ਆ ਜਾਏ......?
ਫਿਰ ਘਰ ਵਾਲੇ ਕਹਿਣ ਲੱਗੇ- ਜੀ ਤੁਸੀਂ ਐਸੀ ਬਖਸ਼ਿਸ਼ ਕਰੋ ਕਿ ਇਹ ਮਰ ਜਾਏ ਕਿਉਂਕਿ ਇਹ ਬਹੁਤ ਤਕਲੀਫ਼ ਵਿੱਚ ਹੈ|
ਬਾਬਿਆਂ ਫੁਰਮਾਇਆ ਕਿ- ਨਹੀਂ, ਜਿਹੜਾ ਤੁਹਾਡਾ ਸ਼ੰਕਾ ਹੈ ਉਹ ਦੂਰ ਹੋਣਾ ਚਾਹੀਦਾ ਹੈ| ਜਾਓ! ਇਹਨੂੰ ਵਾਪਿਸ ਲੈ ਜਾਓ|
ਉਹ ਕਹਿਣ ਲੱਗੇ ਕਿ- ਜੀ ਇਹਦਾ ਕਰਾਂਗੇ ਕੀ?
ਬਾਬੇ ਫੁਰਮਾਉਂਣ ਲੱਗੇ ਕਿ- ਤੁਹਾਡਾ ਸ਼ੰਕਾ ਦੂਰ ਹੋ ਜਾਏਗਾ|
ਜਿਸ ਵਕਤ ਪਿੰਡ ਦੇ ਨੇੜੇ ਪਹੁੰਚੇ ਹਨ ਤਾਂ ਜਿਹੜਾ ਉਪਰ ਲੰਮਾ ਪਿਆ ਸੀ ਉਹ ਛਾਲ ਮਾਰਕੇ ਥੱਲੇ ਆ ਗਿਆ|
ਜਿਸ ਨੋ ਦਇਆ ਸਦਾ ਹੋਇ||
ਆਤਮ ਰਸੁ ਬ੍ਰਹਮ ਗਿਆਨੀ ਚੀਨਾ||
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ||
ਮਰਿਆ ਹੋਇਆ ਸਿਰਫ਼ ਉਹੀ ਹੈ ਜਿਹੜਾ...
ਸ੍ਰੀ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ-
ਪਿਤਾ ਜੀ ਕਹਿਣ ਲੱਗੇ ਕਿ-
ਜੇ ਅੱਗ ਨੂੰ ਪਾਉਂਦਾ ਹੈ ਤਾਂ ਜਲ ਜਾਏਗਾ|
ਬਾਬਾ ਨੰਦ ਸਿੰਘ ਸਾਹਿਬ ਨੂੰ ਅਗਰ ਕੋਈ ਯਾਦ ਵੀ ਕਰਦਾ ਹੈ ਤਾਂ ਉਹਨੂੰ ਵੀ ਠੰਡਕ ਪਹੁੰਚ ਜਾਂਦੀ ਹੈ|
ਮਤਲਬ ਕਿ ਨਿੰਦਿਆ ਕਰਦਾ ਹੈ ਤਾਂ ਯਾਦ ਕਰਦਾ ਹੈ|
....ਫਿਰ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਸੰਗੀ ਨੂੰ ਫੁਰਮਾਇਆ ਕਿ-
ਇਸੇ ਨਿੱਜੀ ਸੰਗੀ ਨੇ ਦੂਜਾ ਬਚਨ ਸੁਣਾਇਆ ਕਿ-
ਮੈਂ' ਰੋਜ ਸੇਵਾ ਵਿੱਚ ਜਾਂਦਾ ਸੀ| ਕੁੱਛ ਦਿਨ ਹੋ ਗਏ ਬਾਬੇ ਮੇਰੇ ਨਾਲ ਗੱਲ ਹੀ ਨਾ ਕਰਨ| ਮੇਰੇ ਵੱਲ ਮੁੱਖ ਹੀ ਨਾ ਕਰਨ| ਸੱਤ ਦਿਨ ਲੰਘ ਗਏ ਪਰ ਬਾਬੇ ਗੱਲ ਹੀ ਨਾ ਕਰਨ| ਫਿਰ ਇਕ ਦਿਨ ਮੈਂ ਪ੍ਰਸ਼ਾਦ ਬਣਾ ਲੈ ਆਇਆ| ਜਾ ਕੇ ਬਾਬਿਆਂ ਦੇ ਕਾਫੀ ਦੂਰ ਪ੍ਰਸ਼ਾਦ ਰੱਖ ਦਿੱਤਾ ਤੇ ਬੈਠ ਗਿਆ, ਬਾਬਿਆਂ ਨੇ ਮੁੱਖ ਦੂਜੇ ਪਾਸੇ ਕਰ ਲਿਆ| ਫਿਰ ਕਹਿਣ ਲੱਗਾ ਕਿਮੈਂ' ਤਦ ਤੱਕ ਇੱਥੋਂ ਨਹੀਂ ਉਠਣਾ ਜਦ ਤੱਕ ਮੈਂ'ਨੂੰ ਆਪਣੇ ਕਸੂਰ ਦਾ ਪਤਾ ਨਹੀਂ ਲਗਦਾ ਕਿ ਮੇਰੇ ਤੋਂ ਕਿਹੜੀ ਭੁੱਲ ਹੋ ਗਈ, ਤੁਸੀਂ ਮੇਰੇ ਵੱਲ ਮੁੱਖ ਕਰਨਾ ਹੀ ਛੱਡ ਦਿੱਤਾ ਹੈ| ਫਿਰ ਬਾਬਿਆਂ ਨੇ ਉਹਦੇ ਵੱਲ ਮੁੱਖ ਕੀਤਾ ਤੇ ਬਾਬੇ ਹੱਸ ਪਏ|
ਨਾਮ ਲੈਕੇ ਪੁੱਛਿਆ ਕਿ ਸਿੱਖ ਕੌਣ ਹੈ? ਹੱਥ ਜੋੜ ਕੇ ਖੜ੍ਹਾ ਰਿਹਾ|
ਫਿਰ ਆਪ ਹੀ ਫੁਰਮਾਇਆ ਕਿ-
ਬਾਬਾ ਨੰਦ ਸਿੰਘ ਸਾਹਿਬ ਦੀ ਅਰਦਾਸ ਵਿੱਚ ਨਿਮਰਤਾ-ਗਰੀਬੀ ਤੇ ਨੀਚਤਾ ਦੇ ਤੇਜ ਦਾ ਪ੍ਰਕਾਸ਼ ਹੁੰਦਾ ਸੀ| ਉਸ ਵੇਲੇ ਇਕ ਐਸਾ ਵਾ-ਵਰੋਲਾ ਉੱਠਦਾ ਸੀ ਜਿਸਨੂੰ ਕੋਈ ਮਧਮ ਨਹੀਂ ਕਰ ਸਕਦਾ ਸੀ|
ਪਿਤਾ ਜੀ ਨੇ ਸਮਝਾਇਆ ਕਿ-
ਜਿਸ ਵੇਲੇ ਉਹ ਮੁੱਕਤੀ ਬਖਸ਼ਦਾ ਹੈ....
ਮੁੱਕਤੀ ਕਿਸ ਚੀਜ਼ ਤੋਂ ਮਿਲਦੀ ਹੈ?
ਫਿਰ ਦੋ ਚੀਜ਼ਾਂ ਬਾਬਿਆਂ ਨੇ ਸਮਝਾਈਆਂ, ਫੁਰਮਾਇਆ-
ਫਿਰ ਪਿਤਾ ਜੀ ਸਮਝਾਉਂਦੇ ਹੋਏ ਕਹਿਣ ਲੱਗੇ ਕਿ-
ਬਾਬਾ ਨਾਨਕ ਬਖਸ਼ ਲੈ ||