ਹਰਿ ਏਕੁ ਨਿਰਜੰਨੁ ਗਾਈਐ||

Humbly request you to share with all you know on the planet!

ਗੁਰੂ ਅਰਜਨ ਪਾਤਸ਼ਾਹ ਆਪਣੀ ਅੰਮ੍ਰਿਤ ਬਾਣੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾਉਂਦੇ ਹਨ-

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ||
ਸਿਮਰੰਤਿ ਸੰਤ ਸਰਬਤ੍ਰ ਰਮਣੰ
ਨਾਨਕਅਘਨਾਸਨ ਜਗਦੀਸੁਰਹ||
ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ||
ਪਿਰ ਰਹਿਓ ਸਰੁਬਤ੍ਰ ਮੈਂ' ਨਾਨਕ ਹਰਿ ਰੰਗਿ ਰਾਚੁ||ਪਉੜੇ||
ਹਰਿ ਏਕੁ ਨਿਰੰਜਨੁ ਗਾਈਐ
ਸਭ ਅੰਤਰਿ ਸੋਈ||
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ||
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ||
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ||
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ||

ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਆਦਿ ਸਚੁ ਜੁਗਾਦਿ ਸਚੁ||
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ||

ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ ਕਿ ਇਸ ਸੰਸਾਰ ਵਿੱਚ ਸਭ ਕੁੱਝ ਦੇਖਦੇ ਹੋਏ ਜੋ ਕੁਝ ਵੀ ਆਪਾਂ ਸੁਨ ਰਹੇ ਹਾਂ, ਜੋ ਕੁਝ ਵੀ ਆਪਾਂ ਬੋਲ ਰਹੇ ਹਾਂ|

ਮਨ ਮਹਿ ਦ੍ਰਿੜੀਐ ਸਾਚੁ||

ਕਿਹੜਾ ਸੱਚ......?

ਆਦਿ ਸਚੁ ਜੁਗਾਦਿ ਸਚੁ ||
ਹੈ ਭੀ ਸਚੁ ਨਾਨਕਹੋਸੀ ਭੀ ਸਚੁ||
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ||
ਸਾਰੇ ਹੀ ਸਰਬਤਰ ਵਿੱਚ ਉਹੀ ਪੂਰ ਰਿਹਾ ਹੈ,
ਹਰਿ ਏਕੁ ਨਿਰਜੰਨੁ ਗਾਈਐ||

..... ਇਕ ਨੂੰ ਹੀ ਗਾਉ|

ਕਿਉਂਕਿ ਸਾਰਿਆਂ ਦੇ ਅੰਤਰ ਉਹੀ ਵਿੱਚਰ ਰਿਹਾ ਹੈ, ਉਹੀ ਰਵ ਰਿਹਾ ਹੈ, ਉਹੀ ਪੂਰ ਰਿਹਾ ਹੈ| ਸਾਰੇ ਖੰਡਾਂ ਬ੍ਰਹਮੰਡਾਂ ਵਿੱਚ, ਪਤਾਲਾਂ ਵਿੱਚ, ਚਾਰੋਂ ਪਾਸੇ, ਉਹੀ-ਉਹੀ ਹੈ ਸਿਰਫ਼ ਤੂੰ ਹੀ ਤੂੰ ਹੈ|

ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ||
ਜਿਸਨੂੰ ਇੰਨੀ ਸੋਝੀ ਪਾ ਦਿੰਦਾ ਹੈ, ਇੰਨੀ ਸਮਝ ਪਾ ਦਿੰਦਾ ਹੈ, ਇੰਨਾ ਰਹਸ ਸਮਝਾ ਦਿੰਦਾ ਹੈ ਉਸ ਬਾਰੇ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ ਕਿ-
 
ਨਿਰਮਲ ਜਨੁ ਸੋਈ||

ਉਸ ਦੇ ਅੰਦਰ ਥੋੜ੍ਹੀ ਜਿਹੀ ਮੈਲ ਵੀ ਨਹੀਂ ਰਹ ਜਾਂਦੀ| ਬਿਲਕੁਲ ਨਿਰਮਲ ਤੇ ਨਿਰੋਲ ਹੋ ਜਾਂਦਾ ਹੈ, ਉਸਦੀ ਬਖਸ਼ਿਸ਼ ਇਹ ਮਾਇਨੇ ਰਖਦੀ ਹੈ|

ਗੁਰੂ ਨਾਨਕ ਪਾਤਸ਼ਾਹ ਤਾਂ ਆਪ ਨਿਰਗੁਣ ਤੋਂ ਸਰਗੁਣ ਦਾ ਸਰੂਪ ਧਾਰ ਕੇ ਆਏ ਸੀ ਪਰ ਕਮਾਲ ਹੈ ਮੇਰੇ ਗੁਰੂ ਨਾਨਕ ਨਿਰੰਕਾਰ ਨੇ ਕੀ ਮਜਾਲ ਹੈ ਆਪਣੇ ਆਪ ਨੂੰ ਇਕ ਜਗ੍ਹਾ ਵੀ ਨਿਰੰਕਾਰ ਕਿਹਾ ਹੋਵੇ| ਨਾਮ ਦੇ ਦਾਤੇ ਆਏ ਹਨ| ਨਾਮ ਦੀ ਵਰਖਾ ਇਸ ਸੰਸਾਰ ਤੇ ਕੀਤੀ ਹੈ| ਰਹਿੰਦੀ ਦੁਨੀਆਂ ਤਕ ਸਾਨੂੰ ਨਾਮ ਦੇ ਨਾਲ ਨਿਵਾਜ਼ ਗਏ ਹਨ| ਉਸ ਨਾਮ ਦੇ ਦਾਤੇ ਨੇ ਕਦੀ ਆਪਣੇ ਆਪ ਨੂੰ ਨਾਮ ਦਾ ਦਾਤਾ ਕਿਹਾ ਹੋਵੇ| ਇਹ ਜੋ ਅੰਮ੍ਰਿਤ ਬਾਣੀ ਤੁਸੀਂ ਸੁਣ ਰਹੇ ਹੋ, ਜਿਹੜੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਚਾਰੀ ਹੈ, ਕੀ ਮਜਾਲ ਹੈ ਕਿ ਆਪਣੇ ਆਪ ਨੂੰ ਉਸ ਬਾਣੀ ਦਾ ਰਚਤਾ ਕਿਹਾ ਹੋਵੇ|

ਜੈਸੀ ਮੈਂ' ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ||
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ||
ਬੋਲਾਇਆ ਬੋਲੀ ਖਸਮ ਦਾ||

ਸਾਧ ਸੰਗਤ ਜੀ

ਸਤਿਗੁਰੁ ਦਇਆ ਨਿਧਿ ਮਹਿਮਾ ਅਗਾਧਿ ਬੋਧਿ
ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ||
ਭਾਈ ਗੁਰਦਾਸ ਜੀ

ਸਤਿਗੁਰੂ ਦਯਾ ਦਾ ਸਮੁੰਦਰ ਹੈ| ਦਯਾ ਅਤੇ ਤਰਸ ਦਾ ਰੂਪ ਹੈ|

ਸਤਿਗੁਰੂ ਨੇ ਜਿਸ ਤਰ੍ਹਾਂ ਦੀ ਫਿਰ ਦਯਾ ਕੀਤੀ ਹੈ, ਬਾਰਾਂ-ਬਾਰਾਂ ਸਾਲ ਦੀਆਂ ਉਦਾਸੀਆਂ ਕੀਤੀਆਂ ਹਨ| ਉਹ ਸਾਹਿਬ ਸਤਿਗੁਰੂ ਨੇ ਫਿਰ ਕਿਸੇ ਦੇ ਵੀ ਪਾਪ, ਗੁਣ-ਅਵਗੁਣ ਨਹੀਂ ਚਿਤਾਰੇ, ਵੱਡੇ-ਵੱਡੇ ਪਾਪੀਆਂ ਨੂੰ ਬਖਸ਼ਦੇ ਹੀ ਗਏ ਹਨ| ਕਿੱਥੇ-ਕਿੱਥੇ ਜਾ ਕੇ ਬਖਸ਼ੇ ਹਨ ਕਿਉਂਕਿ ਉਹ ਤਾਂ ਆਇਆ ਹੀ ਬਖਸ਼ਣ ਵਾਸਤੇ ਹੈ|

ਕਲਿਯੁਗ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਆਇਆ ਹੀ ਬਖਸ਼ਣ ਵਾਸਤੇ ਹੈ|

ਕਲਿ ਤਾਰਣ ਗੁਰੁ ਨਾਨਕ ਆਇਆ||
ਭਾਈ ਗੁਰਦਾਸ ਜੀ

ਬਾਬਾ ਨੰਦ ਸਿੰਘ ਸਾਹਿਬ ਦੀ ਅਰਦਾਸ ਵਿੱਚ ਸ਼ਾਮਲ ਹੋਣ ਦਾ ਕਈ ਵਾਰ ਮੌਕਾ ਮਿਲਿਆ| ਗੁਰੂ ਨਾਨਕ ਨਿਰੰਕਾਰ ਦਾ ਪ੍ਰਕਾਸ਼ ਉਤਸਵ ਸੀ| ਸਾਹਿਬ ਅਰਦਾਸ ਕੀ ਕਰ ਰਹੇ ਹਨ?

  • ਹੇ ਸੱਚੇ ਪਾਤਸ਼ਾਹ! ਜਿਸ ਵਕਤ ਵੀ ਦੁਨੀਆਂ ਦੇ ਬਾਦਸ਼ਾਹ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਕੈਦੀਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ|
    ਹੇ ਸੱਚਖੰਡ ਦੇ ਮਾਲਕ, ਹੇ ਨਿਰੰਕਾਰ ਸਰੂਪ ਗੁਰੂ ਨਾਨਕ ਅਜ ਤਾਂ ਤੇਰਾ ਪ੍ਰਕਾਸ਼ ਉਤਸਵ ਹੈ| ਤੇਰਾ ਪ੍ਰਕਾਸ਼ ਉਤਸਵ ਮਨਾਉਂਦੇ ਹੋਏ ਅਜ ਇੱਥੇ ਜੋ ਵੀ ਜੀਅ-ਜੰਤ ਹਾਜ਼ਰ ਹੈ, ਕੀਟ ਪਤੰਗਾ ਹਾਜ਼ਰ ਹੈ, ਪੰਖੀ-ਪਖੇਰੂ ਹਾਜ਼ਰ ਹੈ, ਪਛੂ-ਪੰਛੀ ਹਾਜ਼ਰ ਹੈ|
    ਸੱਚੇ ਪਾਤਸ਼ਾਹ! ਸਾਰੇ ਬੰਧੀਆਂ ਨੂੰ ਰਿਹਾ ਕਰਦੇ|

ਸਾਰੇ ਬੰਧੀਆਂ ਦੇ ਵਿੱਚ ਕਿਹੜੀ ਸੱਤਿਆ ਵਰਤ ਰਹੀ ਹੈ? ਉਸੇ ੴ, ਨਿਰੰਕਾਰ ਦੀ| ਗੁਰੂ ਨਾਨਕ ਦੀ ਹੀ ਸੱਤਿਆ ਹਰ ਜਗ੍ਹਾ ਵਰਤ ਰਹੀ ਸੀ ਅਤੇ ਸਾਰੇ ਹੀ ਉਸ ਸਤਿਆ ਦੇ ਨਾਲ ਹੀ ਉਸਨੂੰ ਯਾਦ ਕਰ ਰਹੇ ਸੀ| ਆਪਣੀ ਅੰਮ੍ਰਿਤ ਬਾਣੀ ਵਿੱਚ ਸਾਹਿਬ ਇਸ ਤਰ੍ਹਾਂ ਫੁਰਮਾਉਂਦੇ ਹਨ-

ਸਿਮਰੈ ਧਰਤੀ ਅਰੁ ਆਕਾਸਾ||
ਸਿਮਰਹਿ ਚੰਦ ਸੂਰਜ ਗੁਣਤਾਸਾ||
ਪਉਣ ਪਾਣੀ ਬੈਸੰਤਰ ਸਿਮਰਹਿ
ਸਿਮਰੈ ਸਗਲ ਉਪਾਰਜਨਾ||

ਸਿਮਰਹਿ ਖੰਡ ਦੀਪ ਸਭਿ ਲੋਆ||
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ||
ਸਿਮਰਹਿ ਖਾਣੀ ਸਿਮਰਹਿ ਬਾਣੀ
ਸਿਮਰਹਿ ਸਗਲੇ ਹਰਿ ਜਨਾ||

ਸਿਮਰਹਿ ਬ੍ਰਹਮੇ ਬਿਸਨ ਮਹੇਸਾ||
ਸਿਮਰਹਿ ਦੇਵਤੇ ਕੋੜਿ ਤੇਤੀਸਾ||
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ
ਅਗਨਤੁ ਨ ਜਾਈ ਜਸੁ ਗਨਾ||
ਸਿਮਰਹਿ ਪਸੁ ਪੰਖੀ ਸਭਿ ਭੂਤਾ||
ਸਿਮਰਹਿ ਬਨ ਪਰਬਤ ਅਉਧੂਤਾ||
ਲਤਾ ਬਲੀ ਸਾਖ ਸਭ ਸਿਮਰਹਿ
ਰਵਿ ਰਹਿਆ ਸੁਆਮੀ ਸਭ ਮਨਾ||

ਸਿਮਰਹਿ ਥੂਲ ਸੂਖਮ ਸਭਿ ਜੰਤਾ||
ਸਿਮਰਹਿ ਸਿਧ ਸਾਧਿਕ ਹਰਿ ਮੰਤਾ||
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ
ਸਗਲ ਭਵਨ ਕਾ ਪ੍ਰਭ ਧਨਾ||

ਸਿਮਰਹਿ ਨਰ ਨਾਰੀ ਆਸਰਮਾ||
ਸਿਮਰਹਿ ਜਾਤਿ ਜੋਤਿ ਸਭਿ ਵਰਨਾ||
ਸਿਮਰਹਿ ਗੁਣੀ ਚਤੁਰ ਸਭਿ ਬੇਤੇ
ਸਿਮਰਹਿ ਰੈਣੀ ਅਰੁ ਦਿਨਾ||

ਸਿਮਰਹਿ ਘੜੀ ਮੂਰਤ ਪਲ ਨਿਮਖਾ||
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ||
ਸਿਮਰਹਿ ਸਉਣ ਸਾਸਤ੍ਰ ਸੰਜੋਗਾ
ਅਲਖੁ ਨ ਲਖੀਐ ਇਕੁ ਖਿਨਾ||

ਕਰਨ ਕਰਾਵਨਹਾਰ ਸੁਆਮੀ||
ਸਗਲ ਘਟਾ ਕੇ ਅੰਤਰਜਾਮੀ||
ਕਰਿ ਕਿਰਪਾ ਜਿਸੁ ਭਗਤੀ ਲਾਵਹੁ
ਜਨਮੁ ਪਦਾਰਥੁ ਸੋ ਜਿਨਾ||
ਮਾਨੁਖ ਬਨੁ ਤਿਨੁ ਪਸੂ ਪੰਖੀ
ਸਗਲ ਤੁਝਹਿ ਅਰਾਧਤੇ||
ਦਇਆਲ ਲਾਲ ਗੋਬਿੰਦ ਨਾਨਕ
ਮਿਲੁ ਸਾਧਸੰਗਤਿ ਹੋਇ ਗਤੇ||
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ
ਗਾਵੈ ਰਾਜਾ ਧਰਮੁ ਦੁਆਰੇ||
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ
ਲਿਖਿ ਲਿਖਿ ਧਰਮੁ ਬੀਚਾਰੇ||

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ
ਸੋਹਨਿ ਤੇਰੇ ਸਦਾ ਸਵਾਰੇ||
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ
ਦੇਵਤਿਆ ਦਰਿ ਨਾਲੇ||

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ
ਗਾਵਨਿ ਤੁਧਨੋ ਸਾਧ ਬੀਚਾਰੇ||
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ
ਗਾਵਨਿ ਤੁਧਨੋ ਵੀਰ ਕਰਾਰੇ||

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ
ਜੁਗੁ ਜੁਗੁ ਵੇਦਾ ਨਾਲੇ||
ਗਾਵਨਿ ਤੁਧਨੋ ਮੋਹਣੀਆ ਮਨੁਮੋਹਨਿ
ਸੁਰਗੁ ਮਛੁ ਪਇਆਲੇ||

ਗਾਵਨਿ ਤੁਧਨੋ ਰਤਨ ਉਪਾਏ ਤੇਰੇ
ਅਠਸਠਿ ਤੀਰਥ ਨਾਲੇ||
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ
ਗਾਵਨਿ ਤੁਧਨੋ ਖਾਣੀ ਚਾਰੇ||

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ
ਕਰਿ ਕਰਿ ਰਖੇ ਤੇਰੇ ਧਾਰੇ||
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ
ਰਤੇ ਤੇਰੇ ਭਗਤ ਰਸਾਲੇ||

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈਂ' ਚਿਤਿ ਨ ਆਵਨਿ
ਨਾਨਕੁ ਕਿਆ ਬੀਚਾਰੇ||
ਗੁਰੂ ਨਾਨਕ ਦਾਤਾ ਬਖਸ਼ ਲੈ||
ਬਾਬਾ ਨਾਨਕ ਬਖਸ਼ ਲੈ||