ਚਰਨਾਂ ਦੀ ਧੂੜੀ ਦਾ ਪ੍ਰਕਾਸ਼
- ਇਹ ਧੂੜ ਦਾ ਇਸ਼ਨਾਨ ਕੀ ਹੈ?
- ਚਰਨਾਂ ਦੀ ਧੂੜੀ ਦੀ ਮਹੱਤਤਾ ਕੀ ਹੈ?
- ਚਰਨਾਂ ਦੀ ਧੂੜੀ ਦਾ ਪ੍ਰਕਾਸ਼ ਕੀ ਹੈ?
ਗੁਰੂ ਰਾਮਦਾਸ ਜੀ ਫੁਰਮਾ ਰਹੇ ਹਨ-
ਹਮ ਪਾਪੀ ਭੀ ਗਤਿ ਪਾਂਹਿ||
ਗੁਰੂ ਰਾਮਦਾਸ ਜੀ ਨੇ, ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਦੀ ਸੰਗਤ ਦੀ ਸੇਵਾ ਕੀਤੀ ਹੈ, ਉਨ੍ਹਾਂ ਦੇ ਜੂੱਠੇ ਭਾਂਡੇ ਮਾਂਜਦੇ ਰਹੇ ਹਨ|
ਹਮ ਪਾਪੀ ਭੀ ਗਤਿ ਪਾਂਹਿ||
ਸਾਧ ਸੰਗਤ ਜੀ ਗੁਰੂ ਨਾਨਕ ਤਾਂ ਤੁਹਾਡੇ ਚਰਨਾਂ ਦੀ ਧੂੜ ਲੋਚ ਰਿਹਾ ਹੈ| ਜੇ ਚੌਥਾ ਗੁਰੂ ਨਾਨਕ, ਪੰਜਵਾਂ ਗੁਰੂ ਨਾਨਕ ਤੁਹਾਡੇ ਚਰਨਾਂ ਦੀ ਧੂੜ ਲੋਚ ਰਿਹਾ ਹੈ ਤਾਂ ਆਪਾਂ ਕਿੱਥੇ ਖੜ੍ਹੇ ਹਾਂ|
ਪਿਤਾ ਜੀ ਨੇ ਬੈਠੇ-ਬੈਠੇ ਕਈ ਵਾਰ ਕਹਿਣਾ ਕਿ-
ਇਸ ਵਕਤ ਮੈਨੂੰ ਸਭ ਵਿੱਚ ਬਾਬਾ ਨੰਦ ਸਿੰਘ ਸਾਹਿਬ ਨਜ਼ਰ ਆ ਰਹੇ ਹਨ| ਉਸ ਵਕਤ ਪਿਤਾ ਜੀ ਤੁਹਾਡੇ ਸਭ ਦੇ ਚਰਨਾਂ ਤੇ ਮੱਥਾ ਟੇਕ ਰਹੇ ਹੁੰਦੇ ਸਨ ਕਿਉਂਕਿ ਤੁਹਾਡੇ ਸਭ ਦੇ ਵਿੱਚ ਬਾਬਾ ਨੰਦ ਸਿੰਘ ਸਾਹਿਬ ਨਜ਼ਰ ਆ ਰਹੇ ਹੁੰਦੇ ਸਨ|ਚਰਨਾਂ ਦੀ ਧੂੜ ਨੂੰ ਚੁੰਮ ਰਹੇ ਹੁੰਦੇ ਸਨ| ਕਦੀ ਕੋਈ ਸੋਚ ਸਕਦਾ ਹੈ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਤੁਸੀਂ ਬੈਠੇ ਹੋ ਉਹੀ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਚਰਨਾਂ ਦੀ ਧੂੜ ਲੋਚ ਰਹੇ ਹਨ|
ਅਗਰ ਆਪਾਂ ਕਦੀ ਇਹ ਚੀਜਾਂ ਸੋਚੀਆਂ ਨਹੀਂ ਜਾਂ ਉਨ੍ਹਾਂ ਤੇ ਵਿਚਾਰ ਹੀ ਨਹੀਂ ਕੀਤਾ ਤਾਂ ਅਸੀਂ ਫਿਰ ਇੱਥੋਂ ਲੈਣਾ ਕੀ ਹੈ|
ਬਾਬਾ ਨੰਦ ਸਿੰਘ ਸਾਹਿਬ ਸਾਰੀ ਉਮਰ ਸੰਗਤ ਦੇ ਚਰਨਾਂ ਦੀ ਧੂੜ ਆਪਣੇ ਉਪਰ ਪਵਾਂਦੇ ਰਹੇ|
ਉਹ ਐਡਾ ਵੱਡਾ ਬੇਪਰਵਾਹ ਤੇ ਬੇਮੁਹਤਾਜ ਹੈ ਕਿ ਇਕ ਤਿੱਲ ਦੀ ਵੀ ਉਸਨੂੰ ਤਮਾ ਨਹੀਂ ਹੈ| ਸਾਰੀਆਂ ਬਖਸ਼ਿਸ਼ਾਂ ਉਹ ਕਰ ਗਏ ਹਨ|
ਪਿਤਾ ਜੀ ਨੇ ਕਹਿਣਾ ਕਿ ਮੇਰੇ ਵਰਗੇ ਕੁੱਤਿਆ ਨੂੰ ਵੀ ਉਹ ਨਿਵਾਜ ਗਏ ਹਨ|
ਪਰ ਉਹ ਤੁੱਠਦਾ ਇੱਕੋ ਚੀਜ਼ ਤੇ ਹੈ?
ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲਾਂ ਦੀ ਧੂੜ ਬਣ ਗਏ| ਜਿਸ ਵਕਤ ਧੂੜ ਹੀ ਬਣ ਗਏ ਉਸ ਵੇਲੇ ਧੂੜ ਵਿੱਚੋਂ ਫਿਰ ਅੱਗੇ ਕੀ ਬਣ ਸਕਦਾ ਹੈ, ਫਿਰ ਉਸੇ ਧੂੜ ਵਿੱਚੋਂ ਪ੍ਰਗਟ ਕੌਣ ਹੋਇਆ ਹੈ? ਉਸ ਧੂੜ ਵਿੱਚੋਂ ਦੂਜਾ ਗੁਰੂ ਨਾਨਕ ਖੜ੍ਹਾ ਹੋ ਗਿਆ ਹੈ| ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਛੋਟੀ ਉਮਰ ਹੈ ਪਰ ਜਿਸ ਵਕਤ ਉਹ ਗੁਰੂ ਅਮਰਦਾਸ ਜੀ ਦੇ ਚਰਨ-ਕਮਲਾਂ ਦੀ ਧੂੜ ਬਣ ਗਏ ਹਨ ਤਾਂ ਫਿਰ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਦੇ ਚਰਨ-ਕਮਲਾਂ ਤੇ ਮਸਤਕ ਰੱਖ ਦਿੱਤਾ|
ਆਤਮ ਰਸੁ ਬ੍ਰਹਮ ਗਿਆਨੀ ਚੀਨਾ||
ਜਿਹੜਾ ਬ੍ਰਹਮ ਗਿਆਨੀ ਪਹਿਲਾਂ ਹੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਚੁੱਕਿਆ ਹੈ ਤਾਂ ਅਸੀਂ ਉਹਨੂੰ ਕੀ ਮੱਥਾ ਟੇਕ ਸਕਦੇ ਹਾਂ| ਸਾਡੀ ਤਾਂ ਉੱਥੋਂ ਤਕ ਪਹੁੰਚ ਹੀ ਨਹੀਂ ਹੈ|
ਹਮ ਪਾਪੀ ਭੀ ਗਤਿ ਪਾਂਹਿ||
ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ||
ਉਹ ਦਾਨ ਕੀ ਹੈ?
ਸੱਚੇ ਪਾਤਸ਼ਾਹ ਫੁਰਮਾ ਰਹੇ ਹਨ-
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ||
ਜਿਸ ਧੂੜ ਵਿੱਚ, ਉਸ ਨੀਚਤਾ ਵਿੱਚ, ਉਸ ਨਿਮਰਤਾ ਤੇ ਗਰੀਬੀ ਵਿੱਚ ਮਹਾਂਪੁਰਸ਼ ਜਿਸ ਤਰ੍ਹਾਂ ਉਹ ਨਾਮ ਜਪ ਰਿਹਾ ਸੀ, ਗੁਰੂ ਨਾਨਕ ਪਾਤਸ਼ਾਹ ਫੁਰਮਾ ਰਹੇ ਹਨ ਕਿ ਉਸ ਨੀਚਤਾ, ਨਿਮਰਤਾ ਤੇ ਗਰੀਬੀ ਵਿੱਚ ਉਸ ਸੁੱਚਮਤਾ ਨੂੰ ਦੂਜਿਆਂ ਨੂੰ ਵੰਡ ਦੇ|
ਜੇ ਪ੍ਰੇਮਾ ਕੋੜ੍ਹੀ ਤੀਜੇ ਗੁਰੂ ਨਾਨਕ ਦੇ ਚਰਨ-ਕਮਲਾਂ ਵਿੱਚ ਆਇਆ ਹੈ ਤਾਂ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੇਰੇ ਵਰਗਾ ਧਿਰਕਾਰਿਆ ਤਾਂ ਕੋਈ ਹੈ ਹੀ ਨਹੀਂ| ਮੈਨੂੰ ਤਾਂ ਕੋੜ੍ਹ ਹੋਇਆ ਹੈ, ਚੁੱਕ ਕੇ ਬਾਹਰ ਸੁੱਟ ਦਿੱਤਾ ਹੈ| ਜੇ ਕੋਈ ਤਰਸ ਕਰੇ ਤਾਂ ਰੋਟੀ ਦੇ ਜਾਂਦਾ ਹੈ | ਨਾ ਮੇਰੀ ਕੋਈ ਓਟ ਹੈ, ਨਾ ਮੇਰਾ ਕੋਈ ਘਰ ਹੈ, ਸੱਚੇ ਪਾਤਸ਼ਾਹ ਮੇਰੀ ਕੋਈ ਪੱਤ ਨਹੀਂ, ਕੋਈ ਗੱਤ ਨਹੀਂ, ਮੇਰਾ ਤਾਂ ਸਭ ਕੁਝ ਤੁਹੀਓ ਤੂੰ| ਫਿਰ ਜਦੋਂ ਸਾਹਿਬ ਨੇ ਉਸ ਤੇ ਅੰਮ੍ਰਿਤ ਦ੍ਰਿਸ਼ਟੀ ਪਾਈ ਹੈ ਤੇ ਨਵਾ-ਨਿਰੋਆ ਕਰ ਦਿੱਤਾ ਹੈ| ਸੱਚੇ ਪਾਤਸ਼ਾਹ ਨੇ ਉਸਨੂੰ ਸਭ ਤੋਂ ਪਹਿਲੀ ਮੰਜੀ ਬਖਸ਼ੀ ਹੈ ਤੇ ਫੁਰਮਾਇਆ ਕਿ ਜਾਹ ! ਜਿਸ ਨਿਮਰਤਾ-ਗਰੀਬੀ ਤੇ ਨੀਚਤਾ ਦੇ ਪ੍ਰਕਾਸ਼ ਵਿੱਚ ਤੂੰ ਜੋ ਪ੍ਰਾਪਤ ਕੀਤਾ ਹੈ ਹੁਣ ਉਸ ਨਿਮਰਤਾ ਤੇ ਗਰੀਬੀ ਵਿੱਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦਾ ਪ੍ਰਚਾਰ ਕਰ|
ਇੱਕ ਪੌਦਾ ਹੈ ਉਸਨੂੰ ਸੀਚਨ ਵਾਸਤੇ ਕਿੰਨੀ ਕੁ ਤਕੱਲਫ ਕਰਨਾ ਪੈਂਦਾ ਹੈ| ਉਸਦਾ ਹਰ ਤਰ੍ਹਾਂ ਕਰਕੇ ਖਿਆਲ ਰੱਖੀ ਦਾ ਹੈ ਤਾਂ ਕਿ ਉਹ ਵੱਡਾ ਹੋ ਜਾਏ| ਜਦੋਂ ਵੱਡਾ ਹੋ ਜਾਂਦਾ ਹੈ ਉਸ ਵਕਤ ਵੀ ਉਸਦਾ ਖਿਆਲ ਰੱਖੀ ਦਾ ਹੈ| ਕਦੀ ਅਸੀਂ ਸੋਚਿਆ ਹੈ ਕਿ ਚਰਨ-ਕਮਲਾਂ ਦੇ ਪਿਆਰ ਨੂੰ ਕਿਸ ਤਰ੍ਹਾਂ ਸੀਂਚਨਾ ਹੈ|
ਚਰਣ ਧੂੜਿ ਮੁਖਿ ਲਾਈ||
ਕਈ ਵਾਰੀ ਪਿਤਾ ਜੀ ਨੂੰ ਦੇਖਣਾ ਬੀਬੀ ਅਜੀਤ ਨੂੰ ਕਹਿਣਾ ਕਿ ਬਾਬਿਆਂ ਦੇ ਜੋੜੇ ਲੈ ਕੇ ਆਓ| ਉਸ ਵੇਲੇ ਪਿਤਾ ਜੀ ਨੇ ਦਸਤਾਰ ਬਨ੍ਹੀ ਹੁੰਦੀ ਸੀ, ਦਸਤਾਰ ਲਾਹ ਕੇ ਇਕ ਪਾਸੇ ਰੱਖ ਦਿੰਦੇ ਸਨ ਤੇ ਆਪਣੇ ਕੇਸਾਂ ਤੇ ਜੋੜੇ ਰੱਖ ਕੇ ਉਨ੍ਹਾਂ ਰੋਣਾ, ਵੈਰਾਗ ਕਰਨਾ ਅਤੇ ਜੋੜਿਆਂ ਦੇ ਪਿਆਰ ਨੂੰ, ਉਸ ਧੂੜ ਦੇ ਪਿਆਰ ਨੂੰ ਮੈਂ ਇਸ ਤਰ੍ਹਾਂ ਕਿਸੇ ਨੂੰ ਸੀਂਚਦੇ ਨਹੀਂ ਦੇਖਿਆ ਜਿਸ ਤਰ੍ਹਾਂ ਪਿਤਾ ਜੀ ਨੂੰ ਦੇਖਿਆ ਹੈ| ਬਾਬਾ ਨਰਿੰਦਰ ਸਿੰਘ ਜੀ ਜਦੋਂ ਰੋਜ ਹੀ ਬਾਬਿਆਂ ਦੇ ਕਮਰੇ ਵਿੱਚ ਜਾਂਦੇ ਸੀ ਤਾਂ ਇਸੇ ਤਰ੍ਹਾਂ ਪਿਆਰ ਕਰਦੇ ਸਨ|
ਪਿਤਾ ਜੀ ਨੇ ਇੱਕ ਦਿਨ ਆਪ ਸਮਝਾਇਆ ਕਿ-
ਜਦ ਤਕ ਇਨਸਾਨ ਉਹਦੇ ਚਰਨਾਂ ਦੀ ਧੂੜ ਨਹੀਂ ਬਣਦਾ, ਜਿਸ ਤਰ੍ਹਾਂ ਇਕ ਨਦੀ ਆ ਕੇ ਸਮੁੰਦਰ ਵਿੱਚ ਜਾ ਮਿਲਦੀ ਹੈ ਤਾਂ ਉਸਦੀ ਕੋਈ ਅਲਗ ਪਛਾਣ ਨਹੀਂ ਰਹਿੰਦੀ, ਕੋਈ ਉਸਨੂੰ ਅਲਗ ਨਹੀਂ ਕਰ ਸਕਦਾ ਅਤੇ ਨਾ ਹੀ ਕਹਿ ਸਕਦਾ ਹੈ ਕਿ ਇਹ ਨਦੀ ਦਾ ਪਾਣੀ ਹੈ ਅਤੇ ਇਹ ਸਮੁੰਦਰ ਦਾ ਪਾਣੀ ਹੈ ਕਿਉਂਕਿ ਦੋਵੇਂ ਪਾਣੀਆਂ ਦੀ ਖਾਸੀਅਤ ਇੱਕੋ ਹੀ ਹੈ| ਪਿਤਾ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ-ਕਮਲਾਂ ਦੀ ਧੂੜ ਬਣ ਗਏ ਸਨ ਅਤੇ ਬਣੇ ਕਿਸ ਤਰ੍ਹਾਂ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਜਿਊਂਦਾ ਹੀ ਮਾਰਿਆ ਹੋਇਆ ਸੀ|
ਜਦੋਂ ਆਦਮੀ ਮਰ ਜਾਂਦਾ ਹੈ ਤਾਂ ਖਾਕ ਹੀ ਹੋ ਜਾਂਦਾ ਹੈ| ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਵਿੱਚ, ਬਾਬਾ ਨੰਦ ਸਿੰਘ ਸਾਹਿਬ ਦੇ ਚਰਨ-ਕਮਲਾਂ ਵਿੱਚ ਆਪਣੀ ਖਾਕ ਹੀ ਵਿਛਾਈ ਹੋਈ ਸੀ| ਉਸ ਧੂੜ ਦੇ ਵਿੱਚ ਆਪ ਰਲ ਗਏ ਸਨ| ਜਿਸ ਤਰ੍ਹਾਂ ਦਸਮੇਸ਼ ਪਿਤਾ ਜੀ ਫੁਰਮਾ ਗਏ ਸਨ-
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤਾਂ ਸਾਰੇ ਹੀ ਸਨ ਪਰ ਪ੍ਰਗਟ ਤਾਂ ਬਾਬਾ ਨੰਦ ਸਿੰਘ ਸਾਹਿਬ ਨੇ ਕੀਤਾ ਹੈ| ਫਿਰ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ-ਕਮਲਾਂ ਦੀ ਧੂੜ ਵਿੱਚ ਸਮਾਂਦੇ ਦੇਖਿਆ ਹੈ ਤਾਂ ਸਿਰਫ਼ ਪਿਤਾ ਜੀ ਨੂੰ ਦੇਖਿਆ ਹੈ|
ਜਿਸ ਵਕਤ ਉਹ ਤੁੱਠਦਾ ਹੈ, ਜਦੋਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣ ਗਏ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਉਨ੍ਹਾਂ ਵਿੱਚ ਪ੍ਰਗਟ ਹੋ ਗਏ ਹਨ ਤਾਂ ਫਿਰ...
ਗੁਰੂ ਨਾਨਕ ਸਾਹਿਬ ਸਾਰੇ ਖੰਡਾਂ, ਬ੍ਰਹਮੰਡਾਂ ਦੇ ਮਾਲਿਕ ਹਨ| ਕਲਿਜੁਗ ਵਿੱਚ ਇਸ ਸ੍ਰਿਸਟੀ ਦੇ ਹੀ ਨਹੀਂ ਬਲਕਿ ਸਾਰੇ ਖੰਡਾਂ, ਬ੍ਰਹਮੰਡਾਂ ਦੇ ਮਾਲਿਕ ਹਨ| ਉਹ ਅਕਾਲ ਪੁਰਖ ਦਾ ਹੀ ਸਰੂਪ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਬਣਾਉਂਦੇ ਹਨ| ਫਿਰ ਜਿਹੜਾ ਅਕਾਲ ਪੁਰਖ ਨਾਲ ਇਕ ਹੋ ਚੁੱਕਿਆ ਹੈ ਉਹ ਅਲਹਿਦਾ ਹਸਤੀਆਂ ਨਹੀਂ ਰਹਿਦੀਆਂ|
ਜਿਸ ਵਕਤ ਪਿਤਾ ਜੀ ਰੋਂਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਦੇ ਜੋੜਿਆਂ ਦਾ ਆਪਣੇ ਹੰਝੂਆਂ ਨਾਲ ਇਸ਼ਨਾਨ ਕਰਾਉਂਦੇ ਸਨ ਤਾਂ ਉਸ ਵਕਤ ਫੁਰਮਾਉਂਣਾ-
ਉਸ ਸੁਗੰਧੀ ਨੂੰ ਮਾਣਦੇ ਹੋਏ ਜਿਸ ਤਰ੍ਹਾਂ ਪਿਤਾ ਜੀ ਹੰਝੂ ਬਹਾਂਦੇ ਸਨ ਉਸ ਚੀਜ਼ ਨੂੰ ਲਫ਼ਜਾ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ| ਜਿਹੜਾ ਵੀ ਦੇਖਦਾ ਹੁੰਦਾ ਸੀ ਉਸੇ ਮਸਤੀ ਵਿੱਚ ਉਹਵੀ ਰੋਈ ਜਾਂਦਾ ਸੀ| ਜਿਸ ਤਰ੍ਹਾਂ ਪੂਜਯ ਪਿਤਾ ਬਾਬਾ ਨਰਿੰਦਰ ਸਿੰਘ ਜੀ ਨੂੰ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ-ਕਮਲਾਂ ਦੀ ਧੂੜੀ ਨੂੰ ਸਤਿਕਾਰਦੇ, ਪਿਆਰਦੇ ਤੇ ਨਿਹਾਰਦੇ ਦੇਖਿਆ ਹੈ ਕਮਾਲ ਹੀ ਕਮਾਲ ਹੈ|
ਬਾਬਾ ਨਾਨਕ ਬਖਸ਼ ਲੈ||