ਆਪਣੀ ਦ੍ਰਿਸ਼ਟੀ ਪੱਕੀ ਕਰਨੀ ਹੈ

Humbly request you to share with all you know on the planet!

ਇਹ ਬਾਣੀ ਤਾਂ ਪਹਿਲੋਂ ਵੀ ਨਿਰੰਕਾਰ ਸੀ, ਹੁਣ ਵੀ ਨਿਰੰਕਾਰ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਅੰਮ੍ਰਿਤ ਦਾ ਛਿੱਟਾ ਬਖਸ਼ਿਆ ਸਾਰੇ ਸੰਸਾਰ ਨੂੰ। ਉਪਦੇਸ਼ ਦਿੱਤਾ ਸੱਚ ਦਾ, ਪ੍ਰੇਮ ਦਾ, ਬਾਣੀ ਦੁਆਰਾ। ਉਹ ਅੰਮ੍ਰਿਤ ਦੀ ਵਰਖਾ ਕੀਤੀ ਬਾਣੀ ਦੁਆਰਾ।
ਗੁਰੂ ਅੰਗਦ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹੁੰਦੇ ਹਨ। ਬਾਣੀ ਦੁਆਰਾ ਉਪੇਦਸ਼ ਕਰਦੇ ਹਨ।
ਗੁਰੂ ਅਮਰਦਾਸ ਜੀ ਬਿਰਾਜਮਾਨ ਹੁੰਦੇ ਹਨ ਬਾਣੀ ਦੁਆਰਾ ਉਪਦੇਸ਼ ਜਾਰੀ ਰਿਹਾ।
ਉਸੇ ਤਰ੍ਹਾਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹਨ ਬਾਣੀ ਦੁਆਰਾ ਉਪਦੇਸ਼ ਹੋ ਰਿਹਾ ਹੈ।
ਇੱਕ ਗੁਰਮੁੱਖ ਦੀ ਦ੍ਰਿਸ਼ਟੀ ਵਿੱਚ ਪ੍ਰਤੱਖ ਗੁਰੂ ਹੈ, ਪ੍ਰਤੱਖ ਗੁਰੂ ਸਾਹਿਬ ਬੈਠੇ ਉਸੇ ਤਰ੍ਹਾਂ ਉਪਦੇਸ਼ ਬਾਣੀ ਦੁਆਰਾ ਕਰ ਰਹੇ ਹਨ। ਇੱਕ ਮੂਰਖ ਦੀ ਦ੍ਰਿਸ਼ਟੀ ਵਿੱਚ ਇੱਕ ਕਿਤਾਬ ਹੈ। ਇੱਕ ਧਰਮ ਪੁਸਤਕ ਹੈ।
ਫਿਰ ਫੁਰਮਾਇਆ ਕਿ- 
ਆਪਾਂ ਆਪਣੀ ਦ੍ਰਿਸ਼ਟੀ ਪੱਕੀ ਕਰਨੀ ਹੈ। ਭਟਕਣਾ ਉਦੋਂ ਤਕ ਹੀ ਹੈ ਜਦ ਤਕ ਸਾਡੀ ਦ੍ਰਿਸ਼ਟਿ ਮੇਂ ਕਮਜੋਰੀ ਹੈ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਬੱਝ ਜਾਏ ਕੋਈ ਭਟਕਨਾ ਰਹਿੰਦੀ ਹੀ ਨਹੀਂ। ਮਾਲਕ ਜਿਉ ਘਰ ਬੈਠਾ ਹੈ, ਸਾਹਮਣੇ ਬੈਠਾ ਹੈ।

ਸਾਧ ਸੰਗਤ ਜੀ ਇੱਥੋਂ ਤਕ ਫੁਮਰਾਇਆ ਕਿ-

ਜਿਸ ਵਕਤ ਕੋਈ ਜਣਾ ਕਿਸੇ ਬਜੁਰਗ ਦੇ ਪੈਰਾਂ ਵਿੱਚ ਮੱਥਾ ਟੇਕਦਾ ਹੈ ਜਾਂ ਗੋਡੇ ਹੱਥ ਲਾਉਂਦਾ ਹੈ ਉਸ ਬਜੁਰਗ ਦਾ ਹੱਥ ਸਭਾਵਕ ਹੀ ਉਸ ਦੇ ਸੀਸ ਤੇ ਜਾਂ ਉਸ ਦੇ ਮੋਢਿਆਂ ਉੱਤੇ ਆ ਜਾਂਦਾ ਹੈ ਅਸ਼ੀਰਵਾਦ ਦੇਣ ਵਾਸਤੇ।
ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦੇ ਫੁਰਮਾ ਰਹੇ ਹਨ-
ਉਹੀ ਸੁਭਾਅ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਵੀ ਹੈ।
ਜਿਹੜਾ ਵੀ ਸਿੱਖ, ਜਗਿਆਸੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ, ਪੂਰੇ ਸਿਦਕ ਪੂਰੀ ਸ਼ਰਧਾ ਨਾਲ ਮੱਥਾ ਟੇਕਦਾ ਹੈ, ਮਸਤਕ ਝੁਕਾਉਂਦਾ ਹੈ।
ਫੁਰਮਾਇਆ- ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਹੱਥ, ਮੁਬਾਰਕ ਹੱਥ ਉਸ ਸਿੱਖ ਦੇ ਸੀਸ ਤੇ ਆ ਜਾਂਦਾ ਹੈ।
ਸਾਧ ਸੰਗਤ ਜੀ ਕਮਾਲ ਹੈ ਬਾਬਾ ਨੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਵੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਕਹਿ ਰਹੇ ਹਨ-
 
ਗੁਰੂ ਨਾਨਕ ਦੇ ਦਰ ਤੋਂ ਸ਼ਰਧਾ ਵਾਲੇ ਸਭ ਕੁੱਝ ਖਟ ਕੇ ਲੈ ਜਾਂਦੇ ਹਨ।

ਫਿਰ ਫੁਰਮਾਇਆ-

ਗੁਰੂ ਨਾਨਕ ਦੇ ਘਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ ਸਿਦਕ ਦੇ ਬੇੜੇ ਪਾਰ ਹਨ।

ਤਾਂ ਸਾਧ ਸੰਗਤ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਹਾਂ। ਸੰਗਤ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਸੱਜਦੀ ਹੈ।
ਇੱਕ ਦਿਨ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਬਾਬਾ ਨੰਦ ਸਿੰਘ ਸਾਹਿਬ ਦੇ ਮਹਾਨ ਆਸ਼ਿਕ ਜਿੰਨ੍ਹਾਂ ਦਾ ਇੱਕ ਇੱਕ ਸਵਾਸ ਬਾਬਾ ਨੰਦ ਸਿੰਘ ਸਾਹਿਬ ਦੇ ਪਿਆਰ ਵਿੱਚ ਗੁਜਰਿਆ, ਫੁਰਮਾਇਆ-

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਤੁਸੀ ਸਜੇ ਬੈਠੇ ਹੋ, ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ?
ਇਹ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ,
ਬਾਬਾ ਨੰਦ ਸਿੰਘ ਸਾਹਿਬ ਦੇ, ਕਲਿਜੁਗ ਕੇ ਬੋਹਿਥ।
ਬਾਬਾ ਨੰਦ ਸਿੰਘ ਸਾਹਿਬ ਦੇ, ਨਾਮ ਕੇ ਜਹਾਜ਼।
ਬਾਬਾ ਨੰਦ ਸਿੰਘ ਸਾਹਿਬ ਦੇ, ਹਲਤ ਪਲਤ ਕੇ ਰਖਿਅਕ।
ਬਾਬਾ ਨੰਦ ਸਿੰਘ ਸਾਹਿਬ ਦੇ ,ਲੋਕ ਪ੍ਰਲੋਕ ਕੇ ਸਹਾਇੱਕ।
ਸ੍ਰੀ ਗਰੂ ਗ੍ਰੰਥ ਸਾਹਿਬ,
ਬਾਬਾ ਨੰਦ ਸਿੰਘ ਸਾਹਿਬ ਦੇ ਦਸੋਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ - ਸ੍ਰੀ ਗੁਰੂ ਗ੍ਰੰਥ ਸਾਹਿਬ

ਪਿਤਾ ਜੀ ਕਹਿਣ ਲੱਗੇ ਹੁਣ ਉਨ੍ਹਾਂ ਦੇ ਚਰਨਾ ਵਿੱਚ ਬੈਠੇ ਹਾਂ ਫਿਰ ਪਿਤਾ ਜੀ ਕਹਿਣ ਲੱਗੇ-

ਸਾਹਿਬ ਹਾਜ਼ਰ ਨਾਜ਼ਰ ਹਨ, ਸਾਹਿਬ ਹਾਜ਼ਰ ਹਨ, ਸਾਹਿਬ ਨਾਜ਼ਰ ਹਨ।
ਨਾਜ਼ਰ ਦਾ ਮਤਲਬ ਜਿਨ੍ਹਾਂ ਨੂੰ ਸਾਰੇ ਨਹੀਂ ਵੇਖ ਸਕਦੇ ਫਿਰ ਕਿਹਾ, ਭਾਗਾਂ ਵਾਲੇ ਜਰੂਰ ਵੇਖ ਸਕਦੇ ਹਨ ਪਰ ਉਹ ਸਾਰਿਆਂ ਨੂੰ ਵੇਖ ਸਕਦਾ ਹੈ।
ਹਾਜ਼ਰ ਦਾ ਮਤਲਬ ਹੈ ਉਹ ਸਭ ਨੂੰ ਵੇਖ ਸਕਦਾ ਹੈ ਉਹ ਹਾਜ਼ਰ ਹੈ ਜੇ ਉਹ ਸਭ ਨੂੰ ਵੇਖ ਰਿਹਾ ਹੈ।
ਪ੍ਰੇਮ ਬੱਧ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮ ਪ੍ਰਕਾਸ਼, ਉਹ ਪ੍ਰੇਮ ਦਾ ਸੂਰਜ ਜਿਸ ਵਕਤ ਸਭ ਨੂੰ ਵੇਖ ਰਿਹਾ ਹੈ।

ਕਹਿਣ ਲੱਗੇ-

ਉਸ ਤੱਕਣੀ ਨਾਲ ਫਰਕ ਕੀ ਪੈਂਦਾ ਹੈ?

ਕਹਿਣ ਲੱਗੇ-

  • ਇਸ ਤੱਕਣੀ ਵਿੱਚ, ਇਸ ਪ੍ਰੇਮ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਗਲਵੱਕੜੀ ਵਿੱਚ ਲੈ ਲਿਆ ਹੈ।
  • ਉਸ ਨੇ ਕੌਡੇ ਰਾਕਸ਼ਸ਼ ਦੇ ਪਾਪ ਨਹੀਂ ਚਿਤਾਰੇ, ਕੋਈ ਗੁਣ ਔਗੁਣ ਨਹੀ ਚਿਤਾਰਿਆ ਜਿਸ ਪ੍ਰੇਮ ਦੀ ਨਜ਼ਰ ਨਾਲ ਉਸ ਨੂੰ ਵੇਖਿਆ ਹੈ, ਛਿੱਨ ਵਿੱਚ ਉਸ ਨੂੰ ਦੇਵਤਾ ਬਣਾ ਦਿੱਤਾ।
  • ਜੇ ਸੱਜਣ ਠੱਗ ਵੱਲ ਵੇਖਿਆ ਹੈ, ਉਸ ਕਾਤਿਲ ਵੱਲ, ਉਸ ਡਾਕੂ ਵੱਲ ਤੇ ਛਿੱਨ ਨਹੀਂ ਲਾਇਆ ਤੇ ਉਸ ਨੂੰ ਸੰਤ ਬਣਾ ਦਿੱਤਾ।
  • ਜੇ ਦਿਪਾਲਪੁਰ ਦੇ ਕੋੜ੍ਹੀ ਵੱਲ ਵੇਖਿਆ ਹੈ ਸੱਚੇ ਪਾਤਸ਼ਾਹ ਨੇ ਉਸ ਨੂੰ ਅੰਮ੍ਰਿਤ ਨਾਮ ਨਾਲ ਮਹਿਕਾ ਦਿੱਤਾ। ਉਸ ਮਹਿਕ ਦੇ ਨਾਲ ਸਾਰਾ ਦਿਪਾਲਪੁਰ ਆ ਕੇ ਮਹਿਕ ਦੀ ਖੁਸ਼ਬੂ ਦੇ ਵਿੱਚ ਚਰਨਾਂ ਤੇ ਡਿੱਗ ਪਿਆ।
  • ਜੇ ਕੌੜੇ ਰੀਠੇ ਵੱਲ ਵੇਖਿਆ ਹੈ ਤੇ ਉਸ ਦੀ ਕੁੱੜਤਣ ਕਿੱਥੇ ਗਈ, ਉਹ ਹੁਣ ਤਕ ਮਿੱਠਾ ਹੈ ਉੱਥੋਂ ਸਾਰੇ ਅੰਮ੍ਰਿਤ ਪ੍ਰਸ਼ਾਦ ਲੈ ਕੇ ਆਉਂਦੇ ਹਨ।

ਸਾਧ ਸੰਗਤ ਜੀ ਫਿਰ ਪਿਤਾ ਜੀ ਕਹਿਣ ਲੱਗੇ-

ਉਹ ਪਿਆਰਿਓ ਇਸ ਵੇਲੇ ਵੀ ਗੁਰੂ ਨਾਨਕ ਦੀ ਦ੍ਰਿਸ਼ਟੀ ਸਭ ਉੱਪਰ ਪੈ ਰਹੀ ਹੈ, ਜਿਹੜਾ ਵੀ ਸਿਦਕ ਅਤੇ ਸ਼ਰਧਾ ਨਾਲ ਬੈਠਾ ਹੈ ਉਸ ਦੇ ਬੇੜੇ ਪਾਰ ਹਨ।
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨੁ॥ ਰਹਾਉ
ਸਾਧਿਕ ਸਿਧ ਸਗਲ
ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ॥
ਜਿਸਹਿ ਕ੍ਰਿਪਾਲੁ ਹੋਇ ਮੇਰਾ
ਸੁਆਮੀ ਪੂਰਨ ਤਾ ਕੋ ਕਾਮੁ॥
ਜਾ ਕੈ ਰਿਦੈ ਵਸੈ ਭੈ ਭੰਜਨੁ
ਤਿਸੁ ਜਾਨੈ ਸਗਲ ਜਹਾਨੁ॥
ਖਿਨੁ ਪਲੁ ਬਿਸਰੁ ਨਹੀ
ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ॥

ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।