ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਨਾਮ ਅਤੇ ਬਾਣੀ ਦਾ ਸ਼ਕਤੀਸ਼ਾਲੀ ਪ੍ਰਭਾਵ

Humbly request you to share with all you know on the planet!

ਮੈਂ ਤੁਹਾਨੂੰ ਛੱਡਣ ਵਾਸਤੇ ਕੁਛ ਨਹੀਂ ਕਹਿੰਦਾ। ਪਰ ਇਕ ਚੀਜ਼ ਹੋਰ ਫੜ੍ਹ ਲਉ ਗੁਰੂ ਨਾਨਕ ਦਾ ਨਾਮ ਤੇ ਬਾਣੀ । ਇਹ ਪਾਰਸ ਹੈ ਤੇ ਸਾਰੀ ਜ਼ਿੰਦਗੀ ਨੂੰ ਸੋਨਾ ਬਣਾ ਦੇਵੇਗਾ ।

ਮਹਾਨ ਬਾਬਾ ਜੀ ਨੇ ਕਿਸੇ ਨੂੰ ਵੀ ਕੁਝ ਛੱਡਣ ਲਈ ਨਹੀਂ ਕਿਹਾ । ਹਰੇਕ ਦੀ ਜ਼ਿੰਦਗੀ ਵਿੱਚ ਹਰ ਦਿਨ 24 ਘੰਟਿਆਂ ਵਿੱਚ ਕਈ ਕੁਝ ਕਰਨ ਲਈ ਹੁੰਦਾ ਹੈ । ਇਨ੍ਹਾਂ ਰੋਜ਼ ਦੇ ਕੰਮਾਂ ਵਿੱਚ ਬਾਬਾ ਜੀ ਨੇ ਇਕ ਹੋਰ ਕੰਮ ਸ਼ਾਮਿਲ ਕਰਨ ਦਾ ਉਪਦੇਸ਼ ਦਿੱਤਾ ਅਤੇ ਇਹ ਸੀ, ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਮ ਅਤੇ ਬਾਣੀ ਦਾ ਜਾਪ ਕਰਨਾ । ਜੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਨਾਮ ਅਤੇ ਬਾਣੀ ਵਿੱਚ ਪਾਰਸ ਵਰਗੀ ਸ਼ਕਤੀ ਹੈ ਤਾਂ ਉਹ ਸਮੁੱਚੇ ਦਿਨ ਨੂੰ ਹੀ ਨਹੀਂ ਬਲਕਿ ਸਮੁੱਚੇ ਜੀਵਨ ਨੂੰ ਹੀ ਸੋਨਾ ਬਣਾ ਦੇਵੇਗੀ ।

ਅੱਗ ਨੂੰ ਸਮਝ ਕੇ ਹੱਥ ਲਾਈਏ ਤਾਂ ਵੀ ਸਾੜਦੀ ਹੈ, ਜੇ ਬੇਸਮਝੀ ਨਾਲ ਹੱਥ ਲਾਈਏ ਤਾਂ ਵੀ ਸਾੜਦੀ ਹੈ । ਅੱਗ ਦਾ ਸੁਭਾ ਹੀ ਸਾੜਨਾ ਹੈ । ਨਾਮ ਦਾ ਸੁਭਾ ਹੀ ਪਾਪਾਂ ਨੂੰ ਸਾੜਨਾ ਹੈ, ਭਾਵੇਂ ਕੋਈ ਸੱਚੇ ਮਨ ਨਾਲ ਜਪੇ ਭਾਵੇਂ ਐਵੇਂ । ਨਾਮ ਜਪੋ ਨਾਮ ਜਪੋ ਨਾਮ ਜਪੋ ।
ਪਾਰਸ ਤਾਂ ਲੋਹੇ ਨੂੰ ਸੋਨਾ ਬਣਾਉਂਦਾ ਹੈ । ਨਾਮ ਪਾਰਸ ਅਭਿਆਸੀ ਨੂੰ ਪਾਰਸ ਬਣਾਉਂਦਾ ਹੈ ਅਤੇ ਉਹ ਅਗਾਂਹ ਪਾਰਸ ਦਾ ਹੀ ਕੰਮ ਕਰਦਾ ਹੈ ।