ਨਾਮ - 2

Humbly request you to share with all you know on the planet!

Atam is true Divine Abode of the mind. It is here that the Divine Presence thrills and fills one with Divine Ecstasy. Established in Atam one gets detached from the perishable body, mind and name complex.

ਸੰਸਾਰਕ ਬਿਮਾਰੀਆਂ ਲਈ ਸੱਚਾ ਇਲਾਜ ਹੀ 'ਨਾਮ' ਹੈ । ਅਤਿ ਨਿਮਰਤਾ, ਭਗਤੀ ਭਾਵ ਅਤੇ ਪਿਆਰ ਨਾਲ ਇਲਾਹੀ ਨਾਮ ਨੂੰ ਸਿਮਰਨ ਨਾਲ ਮਨ ਦੀ ਸ਼ੁੱਧੀ ਹੋ ਜਾਂਦੀ ਹੈ ।

ਭਰੀਐ ਮਤਿ ਪਾਪਾ ਕੈ ਸੰਗਿ ।। ਓਹੁ ਧੋਪੈ ਨਾਵੈ ਕੈ ਰੰਗਿ ।।
ਜਦੋਂ ਮਨ ਆਪਣੇ ਵਿਅਕਤੀਤਵ ਝੂਠੇ ਨੂੰ ਛੱਡ ਕੇ ਸਤਿਗੁਰੂ ਦੇ ਪਵਿੱਤਰ ਚਰਨ ਕਮਲਾਂ ਦਾ ਆਸਰਾ ਲੈ ਲੈਂਦਾ ਹੈ ਤਾਂ ਆਨੰਦ ਦੀ ਵਾਸਤਵਿਕਤਾ ਦਾ ਅਨੁਭਵ ਹੁੰਦਾ ਹੈ ।
ਮਨੁ ਬੇਚੈ ਸਤਿਗੁਰ ਕੈ ਪਾਸਿ ।। ਤਿਸੁ ਸੇਵਕ ਕੇ ਕਾਰਜ ਰਾਸਿ ।।

ਪਵਿੱਤਰ ਮਨ ਅੰਤਰੀਵੀ ਆਨੰਦ ਦਾ ਪ੍ਰਤੀਬਿੰਬ ਹੈ ਅਤੇ ਅਮਰ ਸੰਗੀਤ ਦਾ ਘਰ ਹੈ । ਇਸ ਪਵਿੱਤਰ ਮਨ ਮੰਦਿਰ ਵਿੱਚ ਨਾਮ ਅਤੇ ਇਲਾਹੀ ਪਿਆਰ ਵਸਦਾ ਹੈ ।

ਆਤਮ ਦਾ ਪ੍ਰਗਟਾਵਾ ਸੱਚੇ ਮਨ ਰਾਹੀਂ ਹੋਣ ਲੱਗ ਪੈਂਦਾ ਹੈ, ਫਿਰ ਸੱਚੀ ਆਤਮ ਦੀ ਪਵਿੱਤਰਤਾ, ਸ਼ਾਨ ਅਤੇ ਆਨੰਦ ਨੂੰ ਉਜਾਗਰ ਕਰਦਾ ਹੋਇਆ ਆਪ ਆਨੰਦ ਅਤੇ ਸ਼ੁੱਧਤਾ ਦਾ ਸਰੋਤ ਬਣ ਜਾਂਦਾ ਹੈ ।

ਮਨ ਦਾ ਸੱਚਾ ਰੱਬੀ ਨਿਵਾਸ ਅਸਥਾਨ ਆਤਮ ਹੀ ਹੈ । ਆਤਮ ਵਿੱਚ ਇਲਾਹੀ ਇਸ਼ਨਾਨ, ਇਨਸਾਨ ਨੂੰ ਇਲਾਹੀ ਵਿਸਮਾਦ ਨਾਲ ਭਾਵ ਵਿਭੋਰ ਕਰ ਦਿੰਦਾ ਹੈ ।

ਜਿਹੜਾ ਮਨ ਆਪਣੇ ਮੂਲ ਦੇ ਵਿੱਚ, ਆਪਣੇ ਮੂਲ (ਆਤਮ) ਦੀ ਪਹਿਚਾਣ ਕਰ ਲਏ ਉਨ੍ਹੇ ਜਿਹੜਾ ਝੂਠਾ ਨਾਤਾ ਆਪਣੇ ਨਾਮ ਤੇ ਆਪਣੇ ਸਰੀਰ ਨਾਲ ਜੋੜਿਆ ਹੁੰਦਾ ਹੈ, ਨੂੰ ਤੋੜ ਲੈਂਦਾ ਹੈ ।
'ਆਤਮ' ਅਤਿ ਪਵਿੱਤਰ ਤੀਰਥ ਯਾਤਰਾ ਹੈ । ਆਤਮ ਵਿੱਚ ਇਸ਼ਨਾਨ ਕਰਨਾ ਹੀ ਮਹਾਨ ਸੱਚ ਹੈ ।
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ।।
ਸੰਤ ਦਾ ਮਨ ਹੀ ਪਰਮਾਤਮਾ ਦੀ ਅਸਲ ਤਸਵੀਰ ਹੈ । ਜਦੋਂ ਗੁਰੂ ਮਨ ਦੀ ਜਗ੍ਹਾ ਲੈ ਲੈਂਦਾ ਹੈ ਤਾਂ ਆਤਮਾ ਪਰਮਾਤਮਾ ਬਣ ਜਾਂਦੀ ਹੈ ।

ਪੂਰਨਮਾਸ਼ੀ ਵਾਲੇ ਦਿਨ ਲੱਖਾਂ ਲੋਕਾਂ ਨੂੰ ਇਲਾਹੀ ਨਾਮ ਦਾ ਪ੍ਰਸ਼ਾਦ ਵੰਡਿਆ ਜਾਂਦਾ ਸੀ । ਇਸ ਤਰ੍ਹਾਂ ਆਉਣ ਵਾਲੀ ਪੂਰਨਮਾਸ਼ੀ ਤਕ ਹਜ਼ਾਰਾਂ ਦੀ ਸੰਖਿਆ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਪੂਰਨ ਕੀਤੇ ਜਾਂਦੇ ਸਨ ਅਤੇ ਇਹ ਪਵਿੱਤਰ ਪ੍ਰਕਿਰਿਆ ਹਰ ਮਹੀਨੇ ਦੁਹਰਾਈ ਜਾਂਦੀ ਸੀ । ਹਿੰਦੂ ਅਤੇ ਮੁਸਲਮਾਨ ਭਰਾ ਇਸ ਪਵਿੱਤਰ ਯੱਗ ਵਿੱਚ ਉਤਕੰਠਾ ਭਰਪੂਰ 'ਰਾਮ' ਅਤੇ 'ਅੱਲ੍ਹਾ' ਦੇ ਇਲਾਹੀ ਨਾਮਾਂ ਨਾਲ ਜੁੜ ਜਾਂਦੇ ਸਨ । ਸਾਰੇ ਜਣੇ ਪਰਿਵਾਰਾਂ ਸਮੇਤ ਬੜੀ ਉਤਸੁਕਤਾ ਅਤੇ ਲਗਨ ਨਾਲ ਇਸ ਯੱਗ ਵਿੱਚ ਸ਼ਾਮਲ ਹੁੰਦੇ ਸਨ। ਇਸ ਉਨਤੀਸ਼ੀਲ ਕਿਰਿਆ ਨੂੰ ਨਿਰੰਤਰ ਵਧਾਉਣ ਵਿੱਚ 108 ਮਣਕਿਆਂ ਦੀ ਮਾਲਾ ਸਹਾਇਤਾ ਕਰਦੀ ਹੈ। ਇਲਾਹੀ ਨਾਮ ਨੂੰ ਜੋਰ ਜੋਰ ਜਾਂ ਚੁਪ ਚਾਪ ਜਪਣ ਅਤੇ ਦੁਹਰਾਉਣ ਨਾਲੋਂ ਮਨ ਵਿੱਚ ਜਪਣਾ ਅਤੇ ਦੁਹਰਾਉਣਾ ਜਿਆਦਾ ਲਾਭਦਾਇਕ ਹੈ ।