ਬਾਬਾ ਜੀ ਰੂਹਾਨੀ ਪ੍ਰਤਾਪ ਦੇ ਪੁੰਜ ਸਨ

ਸਰਬ ਸਾਂਝੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਭ ਕੁਝ ਤਿਆਗਿਆ ਹੋਇਆ ਸੀ, ਉਹ ਆਪਣੇ ਪਾਸ ਕੁਝ ਨਹੀਂ ਰੱਖਦੇ ਸਨ। ਉਹ ਪ੍ਰਭੂ ਨਾਮ ਦੀ ਅੰਮ੍ਰਿਤ ਦੌਲਤ ਨਾਲ ਸਾਰੀ ਮਨੁੱਖਤਾ, ਧਰਤੀ ਅਤੇ ਸਾਰੀ ਕਾਇਨਾਤ ਨੂੰ ਨਿਹਾਲ ਕਰਦੇ ਸਨ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾ ਤੇ ਸਾਰੀ ਦੁਨੀਆਂ ਉੱਪਰ ਅੰਮ੍ਰਿਤ ਨਾਮ ਦੀ ਅਪਾਰ ਕਿਰਪਾ ਅਤੇ ਅਪਾਰ ਬਖਸ਼ਿਸ਼ ਦਾ ਮੀਂਹ ਵਰਸਾਇਆ ਆਪਣੇ ਆਪ ਨੂੰ ਗੁਪਤ ਰੱਖਿਆ ਅਤੇ ਰੱਤੀ ਭਰ “ਮਾਣ” ਨਹੀਂ ਕੀਤਾ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਨਿਹਾਲ ਸਨ ਅਤੇ ਸਭ ਨੂੰ ਨਿਹਾਲ ਕਰਦੇ ਸਨ।

ਇਹ ਸਭ ਤੋਂ ਆਲੌਕਿਕ ਤੇ ਅਸਚਰਜ ਕ੍ਰਿਸ਼ਮਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਭ ਇਲਾਹੀ ਮਿਹਰਾਂ ਤੇ ਦਾਤਾਂ ਲੁਟਾ ਦਿੱਤੀਆਂ ਪਰ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ, ਆਪਣਾ ਨਾ ਵਿੱਚ ਆਉਂਣ ਹੀ ਨਹੀਂ ਦਿੱਤਾ। ਇਹ ਪ੍ਰੇਮ ਦਾ ਸਿਖਰ ਹੈ ਤੇ ਇਸ ਤਰ੍ਹਾਂ ਦੀ ਮਿਸਾਲ ਇਸ ਦੁਨੀਆਂ ਦੇ ਤਖ਼ਤੇ ਤੇ ਅੱਜ ਤੱਕ ਮੌਜੂਦ ਨਹੀਂ।