ਕੁੱਤਾ ਮਾਰਗ
ਬਾਬਾ ਜੀ ਵਾਸਤੇ ਇਕ ਕੁੱਤੇ ਵਰਗੀ ਹਲੀਮੀ

Humbly request you to share with all you know on the planet!

He used to besmear his forehead with the dust of the feet of that dog Kalu and used to cry from the depths of his heart “Oh my beloved Satguru Lord, accept me as your humble dog”.

He used to besmear his whole body with the holy dust of Baba Ji’s sangat at the Thaath and would joyfully roll in that holy dust reciting hymns in honour and praises of his beloved Master.

ਪਿਤਾ ਜੀ ਨੇ ਆਪਣੇ ਸੁਆਮੀ ਪ੍ਰਤੀ ਕੁੱਤੇ ਵਰਗੀ ਹਲੀਮੀ, ਉਸਦੇ ਆਪਣੇ ਮਾਲਕ ਪ੍ਰਤੀ ਸੇਵਾ ਅਤੇ ਪ੍ਰੇਮ ਭਾਵਨਾ ਨਾਲ ਅਜਿੱਤ ਨੂੰ ਜਿੱਤ ਲਿਆ ਸੀ । ਇੱਥੋਂ ਤੱਕ ਕਿ ਕਾਲੂ ਨਾਂ ਦਾ ਕੁੱਤਾ ਵੀ ਮੇਰੇ ਪਿਤਾ ਜੀ ਲਈ ਸਤਿਕਾਰ ਅਤੇ ਸ਼ਰਧਾ ਭਾਵਨਾ ਦਾ ਪਾਤਰ ਸੀ । ਉਸ ਦਾ ਰੰਗ ਕਾਲਾ ਹੋਣ ਕਾਰਨ ਉਸਨੂੰ ਕਾਲੂ ਕਹਿੰਦੇ ਸਨ । ਉਹ ਬਾਬਾ ਜੀ ਦੀ ਕੁਟੀਆ (ਠਾਠ) ਦੇ ਬਾਹਰ ਹੀ ਬੈਠਾ ਰਹਿੰਦਾ ਸੀ । ਜਦੋਂ ਬਾਬਾ ਜੀ ਬਾਹਰ ਆਉਂਦੇ ਤਾਂ ਕਾਲੂ ਉਨ੍ਹਾਂ ਦੇ ਚਰਨਾਂ ਤੇ ਲੇਟ ਜਾਂਦਾ। ਉਹ ਲਿਪਟ ਕੇ ਅਤੇ ਪੂਛ ਹਿਲਾ ਕੇ ਆਪਣੇ ਪ੍ਰੇਮ ਅਤੇ ਵਫ਼ਾਦਾਰੀ ਦਾ ਪ੍ਰਗਟਾਵਾ ਕਰਦਾ ਸੀ । ਬਾਬਾ ਜੀ ਬੜੀ ਦਇਆ ਨਾਲ ਉਸ ਦਾ ਪ੍ਰੇਮ ਸਵੀਕਾਰ ਕਰਦੇ ਸਨ ਅਤੇ ਉਸ ਦੇ ਮੱਥੇ ਉਤੇ ਆਪਣੀ ਸੋਟੀ ਰੱਖ ਦਿੰਦੇ ਸਨ । ਮੇਰੇ ਪਿਤਾ ਜੀ ਦੇ ਵਿੱਚਾਰਾਂ, ਬਚਨਾਂ, ਭਾਸ਼ਣਾਂ, ਸੰਗਤ ਦੀ ਸੇਵਾ, ਇਤਿਹਾਸਕ ਗੁਰਦੁਆਰਿਆਂ ਦੇ ਸਤਿਕਾਰ ਤੇ ਰੋਜ਼ਾਨਾਂ ਦੇ ਕੰਮਾਂ ਵਿੱਚ ਕੁੱਤੇ ਦੀ ਆਪਣੇ ਮਾਲਕ ਪ੍ਰਤੀ ਬੇਮਿਸਾਲ ਹਲੀਮੀ ਵਰਗੀ ਸ਼ਰਧਾ ਭਾਵਨਾ ਹੁੰਦੀ ਸੀ ।

ਇਕ ਵਾਰ ਮੇਰੇ ਪਿਤਾ ਜੀ, ਭਾਈ ਸਾਹਿਬ (ਸੰਤ) ਸੁਜਾਨ ਸਿੰਘ ਜੀ (ਪ੍ਰਸਿੱਧ ਕੀਰਤਨੀਏ) ਅਤੇ ਹੋਰ ਸ਼ਰਧਾਲੂ ਬਾਬਾ ਜੀ ਦੇ ਠਾਠ ਨੂੰ ਮੱਥਾ ਟੇਕਣ ਜਾ ਰਹੇ ਸਨ । ਪਿਤਾ ਜੀ ਨੇ ਨਿੱਤ ਵਾਂਗ ਠਾਠ ਦੇ ਗੇਟ ਵਿੱਚ ਕਾਲੂ ਨੂੰ ਬੈਠਿਆਂ ਵੇਖਿਆ । ਪਿਤਾ ਜੀ ਨੇ ਬੜੇ ਪਿਆਰ ਨਾਲ ਕਾਲੂ ਨੂੰ ਚੁੱਕ ਲਿਆ ਅਤੇ ਉਸ ਦੇ ਪੈਰਾਂ ਨੂੰ ਆਪਣੇ ਮੱਥੇ ਨਾਲ ਲਾ ਲਿਆ । ਕਾਲੂ ਦੇ ਪੈਰਾਂ ਦੀ ਧੂੜੀ ਮੱਥੇ ਉੱਤੇ ਲੱਗ ਗਈ । ਸੰਤ ਸੁਜਾਨ ਸਿੰਘ ਜੀ ਨੇ ਸ਼ੁਗਲ ਵਿੱਚ ਮਜਾਕੀਆ ਤੌਰ ਤੇ ਕਿਹਾ ਕਿ ਕਪਤਾਨ ਸਾਹਿਬ ਇਹ ਕੀ ਕਰਦੇ ਹੋ, ਮੇਰੇ ਪਿਤਾ ਜੀ ਨੇ ਆਪਣੇ ਸੁਭਾਅ ਅਨੁਸਾਰ ਹਲੀਮੀ ਨਾਲ ਜੁਆਬ ਦਿਤਾ,

“ਭਾਈ ਸਾਹਿਬ ਮੈਂ ਹਰ ਰੋਜ਼ ਆਪਣੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਅੱਗੇ ਇਹ ਹੀ ਜੋਦੜੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਆਪਣਾ ਕੁੱਤਾ ਬਣਾ ਲਓ । ਭਾਈ ਸਾਹਿਬ ਇਹ ਕਾਲੂ ਕਿੰਨਾ ਖੁਸ਼ਕਿਸਮਤ ਹੈ ਕਿ ਉਹ ਪਹਿਲਾਂ ਹੀ ਇਸ ਪਦਵੀ ਦਾ ਆਨੰਦ ਮਾਣ ਰਿਹਾ ਹੈ ।”

ਅਗਲੇ ਦਿਨ ਸੰਤ ਸੁਜਾਨ ਸਿੰਘ ਜੀ ਮੇਰੇ ਪਿਤਾ ਜੀ ਪਾਸ ਆਏ, ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ । ਉਹ ਆਪਣੇ ਵਿਅੰਗ ਦਾ ਪਛਤਾਵਾ ਕਰ ਰਹੇ ਸਨ । ਉਨ੍ਹਾਂ ਨੂੰ ਕੋਈ ਅਜੀਬ ਅਨੁਭਵ ਹੋਇਆ ਸੀ। ਉਨ੍ਹਾਂ ਨੇ ਰਾਤ ਨੂੰ ਇਕ ਦ੍ਰਿਸ਼ਟਾਂਤ ਵਿੱਚ ਵੇਖਿਆ ਕਿ ਯਮਰਾਜ ਦੇ ਦੂਤ ਇਕ ਮਰੇ ਹੋਏ ਵਿਅਕਤੀ ਨੂੰ ਨਰਕ ਵੱਲ ਲਿਜਾ ਰਹੇ ਹਨ । ਅਚਾਨਕ ਆਕਾਸ਼ ਵਿੱਚੋਂ ਕੋਈ ਚੀਜ਼ ਉਸ ਬਦਕਿਸਮਤ ਆਦਮੀ ਦੀ ਲੋਥ ਉਪਰ ਆ ਕੇ ਡਿੱਗ ਪੈਂਦੀ ਹੈ । ਯਮਰਾਜ ਦੇ ਦੂਤ ਭੈਭੀਤ ਹੋ ਕੇ ਨੱਸ ਜਾਂਦੇ ਹਨ। ਉਨ੍ਹਾਂ ਦੀ ਥਾਂ ਦੇਵਤੇ ਉਸ ਆਦਮੀ ਨੂੰ ਸਤਿਕਾਰ ਨਾਲ ਬਹਿਸ਼ਤ ਵਿੱਚ ਲਿਜਾਣ ਲਈ ਪਾਲਕੀ ਲੈ ਕੇ ਆ ਜਾਂਦੇ ਹਨ ।

ਉਨ੍ਹਾਂ ਨੇ ਪਿਤਾ ਜੀ ਨੂੰ ਦੱਸਿਆ ਕਿ ਇਕ ਇੱਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤੇ ਕਾਲੂ ਦੇ ਪੈਰਾਂ ਵਿੱਚੋਂ ਰੋਟੀ ਦਾ ਕੋਈ ਟੁੱਕੜਾ ਝਪਟ ਕੇ ਲੈ ਗਈ ਸੀ । ਆਕਾਸ਼ ਵਿੱਚ ਉਡਦੇ ਸਮੇਂ ਇਹ ਟੁੱਕੜਾ ਥੱਲੇ ਨਰਕ ਨੂੰ ਲਿਜਾਏ ਜਾ ਰਹੇ ਉਸ ਦੰਡਿਤ ਵਿਅਕਤੀ ਉੱਤੇ ਡਿੱਗ ਪਿਆ । ਇਸ ਟੁਕੜੇ ਨੂੰ ਕਾਲੂ ਦੇ ਪੈਰਾਂ ਦੀ ਧੂੜ ਲੱਗੀ ਹੋਈ ਸੀ । ਦੰਡਿਤ ਆਤਮਾ ਯਕਦਮ ਮੁਕਤ ਹੋ ਗਈ । ਉਸ ਨੂੰ ਦੇਵਤੇ ਨਮਸਕਾਰ ਕਰਨ ਅਤੇ ਬਹਿਸ਼ਤ ਨੂੰ ਲਿਜਾਣ ਲਈ ਆ ਗਏ ।

ਸੰਤ ਸੁਜਾਨ ਸਿੰਘ ਜੀ ਦੀਆਂ ਅੱਖਾ ਵਿੱਚੋਂ ਹੰਝੂ ਵਹਿ ਰਹੇ ਸਨ। ਉਨ੍ਹਾਂ ਦੱਿਸਆ ਕਿ ਉਹ ਸਵੇਰ ਤੋਂ ਹੀ ਕਾਲੂ ਦੀ ਭਾਲ ਕਰ ਰਹੇ ਸਨ ਪਰ ਉਹ ਲੱਭਾ ਨਹੀਂ ਉਨ੍ਹਾਂ ਨੇ ਸੱਚੇ ਦਿਲੋਂ ਪਿਛਲੇ ਦਿਨ ਕੀਤੇ ਮਜ਼ਾਕ ਦੀ ਮੁਆਫ਼ੀ ਮੰਗੀ । ਪਿਤਾ ਜੀ ਨੇ ਨਿਮਰਤਾ ਨਾਲ ਕਿਹਾ:

“ਭਾਈ ਸਾਹਿਬ ਮੁਕਤੀ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤੇ ਵੀ ਬਖਸ਼ ਸਕਦੇ ਹਨ ।”

ਇਕ ਵਾਰ ਬਾਬਾ ਜੀ ਦੇਹਰਾਦੂਨ ਦੇ ਜੰਗਲਾਂ ਵਿੱਚ ਠਹਿਰੇ ਹੋਏ ਸਨ। ਮੇਰੇ ਪਿਤਾ ਜੀ ਅੰਮ੍ਰਿਤ ਵੇਲੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਕੇ ਆ ਰਹੇ ਸਨ । ਉਨ੍ਹਾਂ ਨੇ ਮਨ ਵਿੱਚ ਇਕ ਫੁਰਨਾ ਪੈਦਾ ਹੋਇਆ ਕਿ ਕਿਸੇ ਹੋਰ ਦੇ ਮੱਥੇ ਲੱਗਣ ਤੋਂ ਪਹਿਲਾਂ ਬਾਬਾ ਜੀ ਦੇ ਪਵਿੱਤਰ ਦਰਸ਼ਨ ਹੋਣ ਦੀ ਕਿਰਪਾ ਹੋਵੇ ਤਾਂ ਕਿੰਨੀ ਚੰਗੀ ਗੱਲ ਹੈ ਪਰ ਨਾਲ ਹੀ ਪਿਤਾ ਜੀ ਨੂੰ ਇਹ ਖ਼ਿਆਲ ਵੀ ਆਇਆ ਕਿ ਇਹ ਇੱਛਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੇ ਨਦੀ ਤੋਂ ਚੰਲ ਕੇ ਉਨ੍ਹਾਂ ਥਾਵਾਂ ਤੇ ਰਾਹਵਾਂ ਵਿੱਚੋਂ ਦੀ ਲੰਘ ਕੇ ਜਾਣਾ ਸੀ ਜਿੰਥੇ ਹੋਰ ਸੇਵਕ ਠਹਿਰੇ ਹੋਏ ਸਨ । ਪਿਤਾ ਜੀ ਇਸ਼ਨਾਨ ਕਰਕੇ ਇਨ੍ਹਾਂ ਸੋਚਾਂ ਵਿੱਚ ਤੁਰੇ ਜਾ ਰਹੇ ਸਨ । ਅਜੇ ਥੋੜ੍ਹੀ ਹੀ ਦੂਰ ਗਏ ਸਨ ਕਿ ਹਨੇਰੇ ਵਿੱਚ ਬਾਬਾ ਜੀ ਨੂੰ ਇਕੱਲਿਆ ਆਉਂਦੇ ਵੇਖ ਕੇ ਉਹ ਹੈਰਾਨ ਰਹਿ ਗਏ । ਪਿਤਾ ਜੀ ਸ਼ੁਕਰਾਨੇ ਅਤੇ ਸਤਿਕਾਰ ਵੱਜੋਂ ਬਾਬਾ ਜੀ ਦੇ ਪਵਿੱਤਰ ਚਰਨਾ ਤੇ ਢਹਿ ਪਏ ਅਤੇ ਰੋਣ ਲੰਗ ਪਏ। ਜਦੋਂ ਪਿਤਾ ਜੀ ਨੇ ਇਹ ਬੇਨਤੀ ਕੀਤੀ ਸੀ ਤਾਂ ਘਟ-ਘਟ ਦੀ ਜਾਨਣਹਾਰ ਬਾਬਾ ਜੀ ਭਜਨ ਕਰ ਰਹੇ ਸਨ । ਉਹ ਆਪਣੇ ਪਿਆਰੇ ਦੀ ਮਨੋਕਾਮਨਾ ਪੂਰੀ ਕਰਨ ਲਈ ਚੱਲ ਪਏ ਸਨ । ਪਿਤਾ ਜੀ ਨੇ ਸਿਰ ਉੱਪਰ ਚੁੱਕ ਕੇ ਵੇਖਿਆ, ਬਾਬਾ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਨਿਹਾਲ ਕੀਤਾ ਤੇ ਫੁਰਮਾਇਆ, “ਤੁਹਾਡੀ ਇਹੋ ਇੱਛਾ ਸੀ ।”

ਇਸ ਵੇਲੇ ਪਿਤਾ ਜੀ ਨੇ ਬਾਬਾ ਜੀ ਨੂੰ ਸੱਚੇ ਦਿਲੋਂ ਅਰਜ਼ ਕੀਤੀ ਕਿ ਉਹ ਸਭ ਕੁਝ ਤਿਆਗ਼ ਕੇ ਬਾਕੀ ਸਮਾਂ ਬਾਬਾ ਜੀ ਦੀ ਸੇਵਾ ਵਿੱਚ ਰਹਿਣਾ ਚਾਹੁੰਦੇ ਹਨ । ਬਾਬਾ ਜੀ ਨੇ ਪੁੱਛਿਆ ਕਿ ਫਿਰ ਕੀ ਕਰੇਂਗਾ? ਪਿਤਾ ਜੀ ਨੇ ਬਹੁਤ ਨਿਮਰਤਾ ਨਾਲ ਅਰਜ਼ ਕੀਤੀ ਕਿ “ਗ਼ਰੀਬ ਨਿਵਾਜ ਮੈਂ ਤੁਹਾਡੇ ਵਾਸਤੇ ਕਿਸੇ ਵੀ ਤਕਲੀਫ਼ ਦਾ ਕਾਰਨ ਨਹੀਂ ਬਣਾਂਗਾ । ਮੈਂ ਆਪਣੇ ਰਹਿਣ ਤੇ ਖਾਣੇ ਦਾ ਪ੍ਰਬੰਧ ਆਪ ਹੀ ਕਰ ਲਵਾਂਗਾ । ਗ਼ਰੀਬ ਨਿਵਾਜ ਮੈਨੂੰੰ ਸਿਰਫ਼ ਆਪਣੇ ਕਮੋਡ ਦੀ ਸੇਵਾ ਬਖਸ਼ ਦਿਓ” ਉਨ੍ਹਾਂ ਨੇ ਜ਼ਾਰੋ ਜ਼ਾਰ ਰੋਂਦਿਆ ਕਿਹਾ ਕਿ “ਮੈਂ ਤੁਹਾਡਾ ਚੂਹੜਾ ਹਾਂ ।” ਦਇਆ ਸਰੂਪ ਬਾਬਾ ਜੀ ਅੰਤਰਧਿਆਨ ਹੋ ਗਏ । ਥੋੜੀ ਦੇਰ ਬਾਅਦ ਉਨ੍ਹਾਂ ਆਪਣੇ ਨੇਤਰ ਖੋਲ੍ਹੇ ਅਤੇ ਪਿਤਾ ਜੀ ਦੀਆਂ ਝੋਲੀਆਂ ਮਿਹਰ ਭਰੀਆਂ ਨਿਗਾਹਾਂ ਨਾਲ ਭਰਦਿਆਂ ਕਿਹਾ: “ਡਿੱਪਟੀ ਅਜੇ ਟਾਈਮ ਨਹੀਂ ਆਇਆ।” ਇਸ ਤੋਂ ਬਾਅਦ ਪਿਤਾ ਜੀ ਮਨ ਕਰਕੇ ਆਪਣੇ ਮਾਲਕ ਦੀ ਰੋਜ਼ਾਨਾ ਚੂਹੜਾ ਬਣ ਕੇ ਕਮੌਡ ਦੀ ਸੇਵਾ ਸਾਧਨਾ ਕਰਦੇ ਰਹੇ । ਪਿਤਾ ਜੀ ਬੜੇ “ਮਾਨ” ਨਾਲ ਆਪਣੇ ਆਪ ਨੂੰ ਬਾਬਾ ਜੀ ਦਾ ਚੂਹੜਾ (ਭੰਗੀ) ਕਿਹਾ ਕਰਦੇ ਸਨ ।

ਪਿਤਾ ਜੀ ਬਾਬਾ ਜੀ ਦੀ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦੇ ਸੀ । ਉਹ ਆਪ ਪਵਿੱਤਰ ਧੂੜੀ ਵਿੱਚ ਇਸ ਤਰ੍ਹਾਂ ਨਹਾਉਂਦੇ ਸਨ ਜਿਵੇਂ ਬਖਸ਼ਿਸ਼ਾਂ ਦੇ ਸਾਗਰ ਵਿੱਚ ਤਾਰੀਆਂ ਲਾ ਰਹੇ ਹੋਣ। ਸੰਗਤਾਂ ਦੀ ਪਵਿੱਤਰ ਧੂੜੀ ਵਿੱਚ ਇਸ਼ਨਾਨ ਕਰਦਿਆਂ ਉਨ੍ਹਾਂ ਦੀ ਸੁਰਤ ਚੜ੍ਹਦੀਕਲਾ ਵਿੱਚ ਹੁੰਦੀ ਸੀ । ਉਹ ਸਰੀਰਕ, ਮਾਨਸਕ ਅਤੇ ਆਤਮਕ ਤੌਰ ਤੇ ਬਾਬਾ ਜੀ ਦੇ ਪਵਿੱਤਰ ਚਰਨਾਂ ਦੀ ਧੂੜ ਵਿੱਚ ਰਹਿੰਦੇ ਸਨ । ਇਸ ਅਵਸਥਾ ਵਿੱਚ ਉਨ੍ਹਾਂ ਦਾ ਨਿੱਜੀ ਆਪਾ ਅਤੇ “ਮੈਂ” ਖਤਮ ਹੋ ਗਈ ਸੀ । ਇਸ ਅਵਸਥਾ ਦਾ ਸਰੂਰ ਉਨ੍ਹਾਂ ਦੇ ਨੂਰਾਨੀ ਚਿਹਰੇ ਤੇ ਟਪਕਦਾ ਰਹਿੰਦਾ ਸੀ;

ਗੁਰ ਕੀ ਰੇਣੁ ਨਿਤ ਮਜਨੁ ਕਰਉ ।। ਜਨਮ ਜਨਮ ਕੀ ਹਉਮੈ ਮਲੁ ਹਰਉ ।।
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ।।
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ।।
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ।।
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ।।
ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ।।
ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ।।

ਇੰਜ ਪਿਤਾ ਜੀ ਨੇ ਬਾਬਾ ਜੀ ਦੀ ਸੰਗਤ ਦੇ ਪਵਿੱਤਰ ਚਰਨਾ ਦੀ ਧੂੜੀ ਨਾਲ ਆਪਣੇ ਮਨ ਅਤੇ ਤਨ ਨੂੰ ਪਵਿੱਤਰ ਕਰ ਲਿਆ । ਇਹ ਆਪਣੇ ਪਿਆਰੇ ਸਤਿਗੁਰੂ ਦੇ ਪਵਿੱਤਰ ਚਰਨਾ ਵਿੱਚ ਹਉਂਮੈ ਨੂੰ ਖ਼ਤਮ ਕਰਨ ਦਾ ਮਾਰਗ ਹੈ । ਸਤਿਗੁਰੂ ਜੀ ਦੀ ਸੇਵਾ ਅਤੇ ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ਦੀ ਪਵਿੱਤਰ ਧੂੜੀ ਵਿੱਚ ਨਿਮਰਤਾ ਨਾਲ ਸੇਵਾ ਕਰਦਿਆਂ “ਹਉਮੈ” ਦਾ ਸੁਤੇ ਸਿੱਧ ਨਾਸ ਹੋ ਜਾਂਦਾ ਹੈ । ਇਹ ਅੰਮ੍ਰਿਤ ਨਾਮ ਦੇ ਰਸ ਨਾਲ ਪੰਘਰ ਕੇ ਵਹਿ ਜਾਂਦੀ ਹੈ । ਇਹ ਅਧਿਆਤਮਿਕ-ਪ੍ਰੇਮ ਦੇ ਹੰਝੂਆਂ ਨਾਲ ਧੋਤੀ ਜਾਂਦੀ ਹੈ । ਹਉਂਮੈ ਉਸ ਪਿਆਰ ਅਤੇ ਇਕਸੁਰਤਾ ਦੇ ਸੁਮੇਲ ਨਾਲ ਖ਼ਤਮ ਹੋ ਜਾਂਦੀ ਹੈ ਜਿਸ ਨਾਲ ਕੋਈ ਪ੍ਰੇਮੀ ਨਾਮ ਅਤੇ ਨਾਮੀ ਪ੍ਰਭੂ ਦੀ ਸਿਫ਼ਤ ਸਲਾਹ ਕਰਦਾ ਹੈ। ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚਣ ਲਈ ਨਿਮਰਤਾ ਸਭ ਤੋਂ ਵੱਡਾ ਗੁਣ ਹੈ ।

ਉਹ ਕਾਲੂ ਕੁੱਤੇ ਦੇ ਪੈਰਾਂ ਦੀ ਧੂੜ ਆਪਣੇ ਮੱਥੇ ਉੱਪਰ ਲਾਉਂਦੇ ਸਨ । ਉਨ੍ਹਾਂ ਦੇ ਹਿਰਦੇ ਵਿੱਚੋਂ ਇਹ ਪੁਕਾਰ ਨਿਕਲਦੀ ਸੀ, “ਮੇਰੇ ਪਿਆਰੇ ਸਤਿਗੁਰੂ ਸੁਆਮੀ ਜੀਓ ! ਮੈਨੂੰ ਆਪਣੇ ਦਰ ਘਰ ਦਾ ਨਿਮਾਣਾ ਕੁੱਤਾ ਬਣਾ ਲਓ ਜੀ ।”

ਉਹ ਠਾਠ ਵਿਖੇ ਬਾਬਾ ਜੀ ਦੀ ਸੰਗਤ ਦੀ ਪਵਿੱਤਰ ਧੂੜੀ ਆਪਣੇ ਸਰੀਰ ਤੇ ਲਾਉਂਦੇ ਸਨ । ਉਹ ਇਸ ਧੂੜੀ ਵਿੱਚ ਇਸ਼ਨਾਨ ਕਰਦੇ ਅਤੇ ਆਪਣੇ ਪਿਆਰੇ ਮਾਲਕ ਦੀ ਸਿਫ਼ਤ ਸਲਾਹ ਵਿੱਚ ਪਵਿੱਤਰ ਸ਼ਬਦ ਪੜ੍ਹਦੇ ਸਨ । ਉਹ ਕਥਨੀ ਅਤੇ ਕਰਨੀ ਕਰਕੇ ਬਾਬਾ ਜੀ ਦੇ ਪੱਕੇ ਸੇਵਕ ਸਨ । ਉਨ੍ਹਾਂ ਨੇ ਬਾਬਾ ਜੀ ਦੇ ਪਵਿੱਤਰ ਚਰਨਾਂ ਵਿੱਚ ਸ਼ਰਨ ਲਈ ਹੋਈ ਸੀ । ਬਾਬਾ ਜੀ ਨੇ ਵੀ ਆਪਾਰ ਕਿਰਪਾ ਕਰਕੇ ਆਪਣੇ ਸੇਵਕ ਦੇ ਦਿਲ-ਮੰਦਰ ਵਿੱਚ ਆਪਣੇ ਚਰਨਾਂ ਦਾ ਨਿਵਾਸ ਰੱਖਿਆ ਹੋਇਆ ਸੀ । ਪਿਤਾ ਜੀ ਨੇ ਬਾਬਾ ਜੀ ਦੇ ਨਿਵਾਸ ਰਖਦੇ ਚਰਨ-ਕਮਲਾਂ ਦੀ ਪਵਿੱਤਰਤਾ ਨੂੰ ਬਹੁਤ ਸ਼ਰਧਾ, ਨਿਮਰਤਾ ਅਤੇ ਧਿਆਨ ਨਾਲ ਸੰਭਾਲਿਆ ਹੋਇਆ ਸੀ । ਉਹ ਰੱਬੀ ਪ੍ਰੇਮ ਨਾਲ ਜਗਦੇ ਦਿਲ ਅਤੇ ਪੂਰਨ ਨਿਸ਼ਚੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਦੇ ਸਨ ।

ਆਪਣੇ ਪਿਆਰੇ ਮਾਲਕ ਬਾਬਾ ਜੀ ਦੇ ਪਵਿੱਤਰ ਚਰਨਾ ਦੀ ਪੂਜਾ ਕਰਨ ਦੀ ਇਹ ਇਕ ਨਿਰਾਲੀ ਵਿਧੀ ਸੀ । ਉਹ ਰੂਹਾਨੀ-ਪ੍ਰੇਮ ਦਾ ਸਦਕਾ ਆਪਣੀਆਂ ਅੱਖੀਆਂ ਵਿੱਚੋਂ ਵਹਿੰਦੇ ਹੰਝੂਆਂ ਨਾਲ ਬਾਬਾ ਜੀ ਦੇ ਚਰਨਾਂ ਦਾ ਇਸ਼ਨਾਨ ਕਰਵਾਉਂਦੇ ਅਤੇ ਉਨ੍ਹਾਂ ਦੇ ਚਰਨਾਂ ਨੂੰ ਪਾਲਤੂ ਕੁੱਤੇ ਵਾਂਗ ਚਟਦੇ ਰਹਿੰਦੇ ਸਨ । ਮੈਂ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਵੇਖੀ ਜਦੋਂ ਕਿਸੇ ਸ਼ਰਧਾਲੂ ਨੇ ਏਨੀ ਨਿਮਰਤਾ ਅਤੇ ਬਉਰਿਆਂ ਵਾਂਗ ਆਨੰਦਿਤ ਹੋ ਕੇ ਆਪਣੇ ਪਿਆਰੇ ਮਾਲਕ ਦੀ ਪੂਜਾ ਕੀਤੀ ਹੋਵੇ । ਉਹ ਹਜ਼ਾਰਾ ਲੱਖਾਂ ਸ਼ਰਧਾਲੂਆਂ ਦੇ ਇਕੱਠਾਂ ਵਿੱਚ ਬੋਲਦਿਆਂ ਆਪਣੇ ਆਪ ਨੂੰ ਪਿਆਰੇ ਮਾਲਕ ਦੇ ਕੁੱਤਿਆਂ ਦਾ ਕੁੱਤਾ ਕਹਿਣ ਵਿੱਚ ਫ਼ਖਰ ਮਹਿਸੂਸ ਕਰਦੇ ਸਨ ।

ਪੂਰਨ ਨਿਮਰ ਭਾਵਨਾ ਅਤੇ ਆਪਣੇ ਆਪ ਨੂੰ ਨੀਚਾਂ ਦਾ ਨੀਚ ਕਹਿਲਾਉਂਣ ਵਾਲਿਆਂ ਦੇ ਅੰਦਰ ਰੂਹਾਨੀਅਤ ਦਾ ਹੜ੍ਹ ਆ ਜਾਂਦਾ ਹੈ । ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰ ਘਰ ਵਿੱਚ ਨਿਮਰਤਾ ਦਾ ਇਹੀ ਅਰਥ ਹੈ ।

ਉਨ੍ਹਾਂ ਦੀ ਨਿਰਾਲੀ ਸ਼ਖਸੀਅਤ ਦਾ ਇਕ ਬਹੁਤ ਨਿਰਾਲਾ ਪਹਿਲੂ ਇਹ ਸੀ ਕਿ ਉਹ ਨਿਮਰਤਾ ਦੀ ਹੇਠਲੀ ਤੋਂ ਹੇਠਲੀ ਤਹਿ ਤੱਕ ਚਲੇ ਗਏ ਸਨ । ਇਸ ਤਰ੍ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਉਨ੍ਹਾਂ ਤੇ ਅਪਾਰ ਮਿਹਰ ਸੀ ।