ਪਰਮਾਤਮਾ ਦੀ ਤਰ੍ਹਾਂ ਹੀ ਲੋਭ ਤੋਂ ਮੁਕਤ

Humbly request you to share with all you know on the planet!

No sage has appeared in the world to rival Baba Nand Singh Ji Maharaj as a Tyagi of that stature, above greed to the same extent as God.
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥

ਉਸ ਦੀ ਤਿਆਗ ਦੀ ਉਤਕਿਸ਼੍ਰਟ ਭਾਵਨਾ ਮਾਨਵੀ ਸਮਝ ਤੋਂ ਦੂਰ ਹੈ। ਅੱਜ ਤਕ ਇਸ ਦੀ ਕੋਈ ਤੁਲਨਾ ਨਹੀਂ ਕਰ ਸਕਿਆ ਅਤੇ ਇਹ ਭਾਵਨਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਕਾਸ਼ਮਈ ਰਹੇਗੀ।

ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸ਼ਾਨਦਾਰ ਅਦੁੱਤੀ ਜੀਵਨ ਸੰਸਾਰਕ ਪਦਾਰਥਾਂ ਦਾ ਤਿਆਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਤ ਰੂਪ ਵਿੱਚ ਸਨਮਾਨ ਦੇਣਾ ਉਨ੍ਹਾਂ ਦੀ ਪੂਰਨ ਨਿਰਸਵਾਰਥ ਭਗਤੀ ਅਤੇ ਸੇਵਾ ਦਾ ਪ੍ਰਤੀਕ ਹੈ। ਉਨ੍ਹਾਂ ਦਾ ਪੂਰਨ ਨਿਮਰਤਾ, ਪਰਉਪਕਾਰੀ ਅਤੇ ਤਿਆਗ ਭਰਿਆ ਜੀਵਨ ਮਾਨਵਤਾ ਲਈ ਅਤਿ ਪਵਿੱਤਰ ਸੰਦੇਸ਼ ਹੈ।

ਪਰਮਾਤਮਾ ਦੀ ਮਹਿਮਾਂ ਦਾ ਗੁਣ ਗਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ:
ਫਲਗੁਣਿ ਨਿਤ ਸਲਾਹੀਐ
ਜਿਸ ਨੋ ਤਿਲੁ ਨ ਤਮਾਇ ॥
(ਉੇਸ ਪਰਮਾਤਮਾ ਦੀ ਉਸਤਤਿ ਕਰੋ ਜੋ ਸਭ ਲਾਲਚਾਂ ਤੋਂ ਉੱਪਰ ਹੈ।)
ਬਾਬਾ ਨੰਦ ਸਿੰਘ ਜੀ ਮਹਾਰਾਜ ਵਰਗਾ ਤਿਆਗੀ, ਕੋਈ ਵੀ ਸੰਤ ਇਸ ਸੰਸਾਰ ਵਿੱਚ ਪੈਦਾ ਨਹੀਂ ਹੋਇਆ ਜੋ ਉਸ ਪਰਮਾਤਮਾ ਵਾਂਗ ਸਭ ਦੁਨਿਆਵੀ ਖਾਹਿਸ਼ਾਂ, ਲਾਲਚਾਂ ਤੋਂ ਮੁਕਤ ਹੋਵੇ।