ਸਰਬ ਵਿਆਪਕ
(ਬਾਬਾ ਨੰਦ ਸਿੰਘ ਜੀ ਮਹਾਰਾਜ)

Humbly request you to share with all you know on the planet!

All pervading Baba Ji knew instantly what happened in any part of the universe and was instantly available in any part of the creation when needed. He is Omni-Present in all Ages (Yugas) and in all the Worlds.

ਬਾਬਾ ਨੰਦ ਸਿੰਘ ਜੀ ਮਹਾਰਾਜ ਕਿਸੇ ਵੀ ਵਕਤ, ਕਿਸੇ ਵੀ ਜਗ੍ਹਾ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਸਨ ਅਤੇ ਕਦੀ ਕਦੀ ਇਕ ਹੀ ਸਮੇਂ ਕਈ ਕਈ ਥਾਵਾਂ ਤੇ ਵੀ। ਉਨ੍ਹਾਂ ਦੇ ਸਰੀਰਕ ਰੂਪ ਵਿੱਚ ਅਲੋਪ ਹੋਣ ਤੋਂ ਲਗਭਗ ਇਕਹੱਤਰ (71) ਸਾਲ ਬਾਅਦ ਅੱਜ ਵੀ ਇਸੇ ਤਰ੍ਹਾਂ ਹੀ ਵਿੱਚਰਦੇ ਹਨ।

ਅਜਿਹੀਆਂ ਅਨੇਕਾਂ ਹੀ ਉਦਾਹਰਣਾਂ ਹਨ ਜਦੋਂ ਮਹਾਨ ਬਾਬਾ ਜੀ ਇਕ ਹੀ ਸਮੇਂ ਕਈ ਅਸਥਾਨਾਂ ਤੇ ਪ੍ਰਗਟ ਹੋਏ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮਹਾਨ ਰੱਬੀ ਗੁਰੂ ਮਹਾਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ (ਭੁੱਚੋਂ ਕਲਾਂ) ਦੇ ਜੀਵਨ ਵਿੱਚ ਵੀ ਅਜਿਹੀਆਂ ਵਚਿੱਤਰ ਅਤੇ ਚਮਤਕਾਰੀ ਪਵਿੱਤਰ ਉਦਾਹਰਨਾਂ ਬਹੁਤ ਮਿਲਦੀਆਂ ਹਨ।

ਅੰਤਰਜਾਮੀ ਸਰਬ ਵਿਆਪਕ ਬਾਬਾ ਜੀ ਜਾਣਦੇ ਸਨ ਤੇ ਜਾਣਦੇ ਹਨ ਕਿ ਬ੍ਰਹਿਮੰਡ ਦੇ ਕਿਸ ਹਿੱਸੇ ਵਿੱਚ ਕੀ ਵਾਪਰ ਰਿਹਾ ਹੈ ਅਤੇ ਲੋੜ ਅਨੁਸਾਰ ਸ੍ਰਿਸ਼ਟੀ ਦੇ ਕਿਸੇ ਵੀ ਹਿੱਸੇ ਵਿੱਚ ਇਕ ਦਮ ਬਹੁੜੀ ਕਰਦੇ ਹਨ। ਉਹ ਸੰਸਾਰ ਦੇ ਸਾਰੇ ਯੁਗਾਂ ਵਿੱਚ ਸਰਬ ਵਿਆਪਕ ਹਨ।